ਟਾਫਟ/ਅਮਰੀਕਾ (ਏਜੰਸੀ)- ਅਮਰੀਕਾ ਦੇ ਪੂਰਬੀ ਓਕਲਾਹੋਮਾ ਵਿਚ ਐਤਵਾਰ ਨੂੰ ਇਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿਚ 1 ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 7 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਓਕਲਾਹੋਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ' ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਟੁਲਸਾ ਤੋਂ ਲੱਗਭਗ 16 ਕਿਲੋਮੀਟਰ ਦੂਰ ਦੱਖਣ-ਪੂਰਬ ਵਿਚ ਸਥਿਤ ਟਾਫਟ ਨੇੜੇ ਮੈਮੋਰੀਅਲ ਡੇਅ ਪ੍ਰੋਗਰਾਮ ਵਿਚ ਗੋਲੀਬਾਰੀ ਹੋਈ। ਚਸ਼ਮਦੀਦਾਂ ਮੁਤਾਬਕ ਅੱਧੀ ਰਾਤ ਦੇ ਬਾਅਦ ਕੁੱਝ ਲੋਕਾਂ ਵਿਚਾਲੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਘਟਨਾ ਸਥਾਨ ਨੇੜੇ ਸਥਿਤ 'ਟਾਫਟਸ ਬੂਟਸ ਕੈਫੇ' ਦੀ ਮਾਲਕਣ ਸਿਲਵੀਆ ਵਿਲਸਨ ਨੇ ਕਿਹਾ, 'ਸਾਨੂੰ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸ਼ੁਰੂਆਤ ਵਿਚ ਸਾਨੂੰ ਲੱਗਾ ਕਿ ਉੱਥੇ ਪਟਾਕੇ ਚੱਲ ਰਹੇ ਹਨ। ਅਸੀਂ ਲੋਕਾਂ ਨੂੰ ਦੌੜਦੇ ਅਤੇ ਲੁੱਕਦੇ ਹੋਏ ਵੇਖਿਆ। ਇਸ ਤੋਂ ਬਾਅਦ ਅਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਹੇਠਾਂ ਝੁਕੋ, ਹੇਠਾਂ ਝੁਕੋ।' ਟਾਫਟ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਲੱਗਭਗ 1500 ਲੋਕਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿਚ ਮੌਜੂਦ ਮਸਕੋਗੀ ਕਾਉਂਟੀ ਸ਼ੈਰਿਫ ਦਫ਼ਤਰ ਦੇ ਮੈਂਬਰ ਤੁਰੰਤ ਲੋਕਾਂ ਦੀ ਮਦਦ ਵਿਚ ਜੁਟ ਗਏ। ਘਟਨਾ ਨਾਲ ਜੁੜੀ ਵਿਸਤ੍ਰਿਤ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ।
ਬ੍ਰਾਜ਼ੀਲ 'ਚ ਭਾਰੀ ਮੀਂਹ, ਹੁਣ ਤੱਕ 56 ਲੋਕਾਂ ਦੀ ਮੌਤ
NEXT STORY