ਬੀਜਿੰਗ/ਵਾਸ਼ਿੰਗਟਨ (ਭਾਸ਼ਾ)- ਕੁਝ ਅਮਰੀਕੀਆਂ ਦਾ ਇਰਾਦਾ ਚੀਨ ਨੂੰ ਕੰਟਰੋਲ ਕਰਨ ਲਈ ਤਾਈਵਾਨ ਦੀ ਵਰਤੋਂ ਕਰਨਾ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਬੇਹੱਦ ਖਤਰਨਾਕ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਜਿਵੇਂ ਅੱਗ ਨਾਲ ਖੇਡਣਾ। ਜੋ ਅੱਗ ਨਾਲ ਖੇਡੇਗਾ, ਉਹ ਸਵਾਹ ਹੋ ਜਾਵੇਗਾ। ਇਕ ਚੀਨ ਸਿਧਾਂਤ ਅਤੇ 3 ਸੰਯੁਕਤ ਸੰਚਾਰ ਚੀਨ-ਅਮਰੀਕਾ ਸਬੰਧਾਂ ਦੀ ਰਾਜਨੀਤਕ ਬੁਨਿਆਦ ਹਨ। ਸ਼ੀ ਨੇ ਬਾਈਡੇਨ ਨੂੰ ਕਿਹਾ ਕਿ ਦੋਵਾਂ ਪੱਖਾਂ ਨੂੰ ਗੱਲਬਾਤ ਬਿਹਤਰ ਕਰਨ ਦੀ ਲੋੜ ਹੈ। ਦੋਵੇਂ ਨੇਤਾ ਉਸ ਸਮੇਂ ਇਕੱਠੇ ਯਾਤਰਾ ਕਰ ਚੁੱਕੇ ਹਨ, ਜਦੋਂ ਦੋਵੇਂ ਹੀ ਆਪਣੇ-ਆਪਣੇ ਦੇਸ਼ ਦੇ ਉਪ-ਰਾਸ਼ਟਰਪਤੀ ਸਨ। ਸ਼ੀ ਨੇ ਬਾਈਡੇਨ ਨੂੰ ਪੁਰਾਣਾ ਮਿੱਤਰ ਦੱਸਿਆ ਅਤੇ ਕਿਹਾ,‘‘ਰਾਸ਼ਟਰਪਤੀ ਬਾਈਡੇਨ, ਮੈਂ ਤੁਹਾਡੇ ਨਾਲ ਕੰਮ ਕਰਨ, ਆਪਸੀ ਸਹਿਮਤੀ ਬਣਾਉਣ, ਸਰਗਰਮ ਕਦਮ ਚੁੱਕਣ ਅਤੇ ਚੀਨ-ਅਮਰੀਕਾ ਦੇ ਸਬੰਧਾਂ ਨੂੰ ਸਾਕਾਰਾਤਮਕ ਦਿਸ਼ਾ ’ਚ ਲੈ ਜਾਣ ਨੂੰ ਤਿਆਰ ਹਾਂ।’’
ਪੜ੍ਹੋ ਇਹ ਅਹਿਮ ਖ਼ਬਰ- 'ਅਫਗਾਨਿਸਤਾਨ 'ਚ ਸਾਂਝੇ ਹਿੱਤਾਂ 'ਤੇ ਭਾਰਤ ਨਾਲ ਮਿਲ ਕੇ ਕੰਮ ਕਰੇਗਾ ਅਮਰੀਕਾ'
ਬਾਈਡੇਨ ਬੋਲੇ-ਅਮਰੀਕਾ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਵਚਨਬੱਧ, ਟਕਰਾਅ ’ਚ ਨਾ ਬਦਲੇ ਮੁਕਾਬਲੇਬਾਜ਼ੀ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੇ ਮਹੱਤਵ ਅਤੇ ਖੇਤਰ ਦੀ ਖੁਦਮੁਖਤਿਆਰੀ ਲਈ ਨੇਵੀਗੇਸ਼ਨ ਅਤੇ ਸੁਰੱਖਿਅਤ ਉਡਾਣ ਦੀ ਸੁਤੰਤਰਤਾ ਦੇ ਮਹੱਤਵ ਨੂੰ ਦੁਹਰਾਇਆ। ਬਾਈਡੇਨ ਨੇ ਇਕ ਚੀਨ ਨੀਤੀ ਲਈ ਆਪਣੇ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਮੌਜੂਦਾ ਸਥਿਤੀ ਬਦਲਣ ਜਾਂ ਤਾਈਵਾਨ ਸਟੇਟ ’ਚ ਸ਼ਾਂਤੀ ਅਤੇ ਸਥਿਰਤਾ ਭੰਗ ਕਰਨ ਦੇ ਇਕਤਰਫਾ ਯਤਨਾਂ ਦਾ ਸਖਤ ਵਿਰੋਧ ਕੀਤਾ। ਬਾਈਡੇਨ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਨੇਤਾ ਹੋਣ ਦੇ ਨਾਤੇ ਇਹ ਯਕੀਨੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੇ ਦੇਸ਼ਾਂ ਵਿਚਾਲੇ ਜੋ ਮੁਕਾਬਲੇਬਾਜ਼ੀ ਹੈ, ਉਹ ਟਕਰਾਅ ’ਚ ਨਾ ਬਦਲੇ, ਇਹ ਸਰਲ ਅਤੇ ਸਿੱਧੀ ਮੁਕਾਬਲੇਬਾਜ਼ੀ ਰਹੇ।
ਰੂਸ ਵਲੋਂ ਸੈਟੇਲਾਈਟ ਉਡਾਉਣ 'ਤੇ ਅਮਰੀਕਾ ਨੇ ਪ੍ਰਗਟਾਇਆ ਇਤਰਾਜ਼, ਪੁਲਾੜ ਸਟੇਸ਼ਨ ਲਈ ਬਣਿਆ ਵੱਡਾ ਖ਼ਤਰਾ
NEXT STORY