ਟੋਰਾਂਟੋ : ਓਂਟਾਰੀਓ ਸਰਕਾਰ ਪ੍ਰਵਾਸੀ ਖੇਤੀ ਮਜ਼ਦੂਰਾਂ ਵਿਚ ਡਰ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਰੋਕਣ ਲਈ ਨਵਾਂ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਜਨਤਕ ਸਿਹਤ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਮਾਲਕਾਂ ਨੂੰ ਆਪਣੇ ਇੱਥੇ ਕੰਮ ਕਰਦੇ ਪ੍ਰਵਾਸੀ ਖੇਤੀ ਮਜ਼ਦੂਰਾਂ ਨੂੰ ਸਵੈ-ਇੱਛਾ ਨਾਲ ਕੋਰੋਨਾ ਟੈਸਟਿੰਗ ਵਿਚ ਸਹਿਯੋਗ ਲਈ ਉਤਸ਼ਾਹਤ ਕਰਨਾ ਹੈ।
ਓਂਟਾਰੀਓ ਨੇ ਪ੍ਰਵਾਸੀ ਖੇਤੀ ਮਜ਼ਦੂਰਾਂ ਲਈ ਇਕਾਂਤਵਾਸ ਨਿਯਮਾਂ ਵਿਚ ਵੱਡੀ ਢਿੱਲ ਦੇ ਦਿੱਤੀ ਹੈ। ਹੁਣ ਉਨ੍ਹਾਂ ਖੇਤੀ ਮਜ਼ਦੂਰਾਂ ਨੂੰ ਵੀ ਕੰਮ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਨ੍ਹਾਂ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਹੋਵੇਗੀ ਪਰ ਸ਼ਰਤ ਇਹ ਹੈ ਕਿ ਅਜਿਹੇ ਖੇਤੀ ਮਜ਼ਦੂਰਾਂ ਵਿਚ ਇਸ ਦਾ ਕੋਈ ਲੱਛਣ ਨਾ ਹੋਵੇ। ਇਸ ਦੇ ਨਾਲ ਹੀ ਇਕ ਸ਼ਰਤ ਇਹ ਵੀ ਹੈ ਕਿ ਅਜਿਹੇ ਖੇਤੀ ਮਜ਼ਦੂਰਾਂ ਨੂੰ ਉਨ੍ਹਾਂ ਦੂਜਿਆਂ ਕੋਲੋਂ ਦੂਰੀ ਬਣਾ ਕੇ ਰੱਖਣੀ ਹੋਵੇਗੀ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ।
ਉੱਥੇ ਹੀ, ਡੱਗ ਫੋਰਡ ਸਰਕਾਰ ਦੇ ਇਸ ਕਦਮ ਦੀ ਕੁਝ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ, ਜੋ ਕਹਿੰਦੇ ਹਨ ਸਰਕਾਰ ਮਜ਼ਦੂਰਾਂ ਦੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਕਿਸਾਨਾਂ ਦੀਆਂ ਖੇਤੀ ਮਜ਼ਦੂਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ 'ਤੇ ਧਿਆਨ ਦੇ ਰਹੀ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬਿਨਾਂ ਲੱਛਣਾਂ ਵਾਲੇ ਕੋਰੋਨਾ ਪਾਜ਼ੀਟਿਵ ਕਾਮਿਆਂ ਨੂੰ ਨੈਗੇਟਿਵ ਰਿਪੋਰਟ ਵਾਲੇ ਕਾਮਿਆਂ ਤੋਂ ਵੱਖ ਰੱਖਣ ਦੀ ਜ਼ਿੰਮੇਵਾਰੀ ਖੇਤੀ ਮਾਲਕਾਂ ਦੀ ਹੋਵੇਗੀ। ਸੂਬੇ ਦੇ ਚੀਫ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਕਈ ਲੋਕ ਜਿਨ੍ਹਾਂ ਵਿਚ ਲੱਛਣ ਨਹੀਂ ਹੁੰਦੇ ਪਰ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਉਨ੍ਹਾਂ ਵਿਚ ਮਰੇ ਹੋਏ ਵਿਸ਼ਾਣੂ ਹੋ ਸਕਦੇ ਹਨ ਜਿਸ ਨਾਲ ਸੰਕਰਮਣ ਦਾ ਖਤਰਾ ਨਹੀਂ ਹੈ।
ਬ੍ਰਿਟੇਨ ’ਚ ਕੋਰੋਨਾ ਦੀ ਨਵੀਂ ਵੈਕਸੀਨ ਦਾ ਇਨਸਾਨਾਂ ’ਤੇ ਟ੍ਰਾਇਲ, ਇਮਿਊਨਿਟੀ ਮਜ਼ਬੂਤ ਬਣਾਉਣ ਦਾ ਦਾਅਵਾ
NEXT STORY