ਟੋਰਾਂਟੋ— ਓਂਟਾਰੀਓ ਦੇ ਡਰਾਈਵ ਟੈਸਟ ਸੈਂਟਰ ਦੁਬਾਰਾ ਖੁੱਲ੍ਹ ਗਏ ਹਨ ਅਤੇ ਸੋਮਵਾਰ ਤੋਂ ਇਨ੍ਹਾਂ ਨੇ ਸੂਬੇ 'ਚ ਸੀਮਤ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਸਟੇਜ 'ਚ G1 ਤੇ M1 ਟੈਸਟਾਂ, ਡਰਾਈਵਰ ਲਾਇਸੈਂਸ ਅਤੇ ਵਪਾਰਕ ਡਰਾਈਵਰ ਲਾਇਸੈਂਸ ਸਬੰਧੀ ਸੇਵਾਵਾਂ ਲਈ 56 ਡਰਾਈਵ ਟੈਸਟ ਸੈਂਟਰ ਸੋਮਵਾਰ ਤੋਂ ਦੁਬਾਰਾ ਖੋਲ੍ਹ ਦਿੱਤੇ ਗਏ ਹਨ। ਕਮਰਸ਼ਲ ਰੋਡ ਟੈਸਟ ਵੀ 28 ਥਾਵਾਂ 'ਤੇ ਉਪਲਬਧ ਹੋਣਗੇ।
ਸੂਬੇ ਨੇ ਕਿਹਾ ਕਿ ਓਂਟਾਰੀਓ ਦੇ ਡਰਾਈਵ ਟੈਸਟਿੰਗ ਸਰਵਿਸਿਜ਼ ਕੇਂਦਰਾਂ 'ਚ ਗਾਹਕਾਂ ਨੂੰ ਉਨ੍ਹਾਂ ਦੀ ਜਨਮ ਤਰੀਕ ਦੇ ਆਧਾਰ 'ਤੇ ਸੱਦਿਆ ਜਾਵੇਗਾ ਅਤੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਖਤ ਪ੍ਰੋਟੋਕੋਲ ਨੂੰ ਫੋਲੋ ਕਰਨਾ ਹੋਵੇਗਾ। ਸੂਬੇ ਨੇ ਕਿਹਾ ਕਿ ਜਨਵਰੀ ਅਤੇ ਜੂਨ ਵਿਚਕਾਰ ਜਨਮਦਿਨ ਵਾਲੇ ਲੋਕਾਂ ਨੂੰ ਇਸ ਹਫ਼ਤੇ ਕੇਂਦਰਾਂ 'ਚ ਜਾਣ ਦੀ ਆਗਿਆ ਦਿੱਤੀ ਜਾਏਗੀ ਅਤੇ ਜੁਲਾਈ ਤੇ ਦਸੰਬਰ ਵਿਚਕਾਰ ਜਨਮਦਿਨ ਵਾਲੇ ਲੋਕਾਂ ਨੂੰ ਅਗਲੇ ਹਫਤੇ ਸੇਵਾਵਾਂ ਪ੍ਰਾਪਤ ਕਰਨ ਦੀ ਮਨਜ਼ੂਰੀ ਹੋਵੇਗੀ। ਇਹ ਤੱਦ ਇਸੇ ਤਰ੍ਹਾਂ ਹੀ ਚੱਲੇਗਾ ਜਦੋਂ ਤੱਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਤੱਕ ਬਹਾਲ ਨਹੀਂ ਕਰ ਦਿੱਤਾ ਜਾਂਦਾ। ਇਨ੍ਹਾਂ ਨੂੰ ਪੂਰੀ ਤਰ੍ਹਾਂ ਸਤੰਬਰ ਤੱਕ ਬਹਾਲ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਕੋਵਿਡ-19 ਕਾਰਨ ਲਾਇਸੈਂਸ ਨਹੀਂ ਹੋਵੇਗਾ ਖਤਮ
ਲੋਕਾਂ ਨੂੰ ਡਰਾਈਵ ਟੈਸਟ ਸੇਵਾਵਾਂ ਲਈ ਕੇਂਦਰ ਦੇ ਅੰਦਰ ਅਤੇ ਰੋਡ ਟੈਸਟ ਦੌਰਾਨ ਮੂੰਹ ਢੱਕਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਇਮਾਰਤ 'ਚ ਦਾਖਲ ਹੋਣ ਤੇ ਰੋਡ ਟੈਸਟ ਤੋਂ ਪਹਿਲਾਂ ਤਾਪਮਾਨ ਦੀ ਜਾਂਚ 'ਚੋਂ ਨਿਕਲਣ 'ਤੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਹੋਵੇਗਾ। ਟਰਾਂਸਪੋਰਟੇਸ਼ਨ ਮੰਤਰੀ ਕੈਰੋਲਿਨ ਮਲਰੋਨੀ ਨੇ ਕਿਹਾ, ''ਅਸੀਂ ਸਾਰੇ ਡਰਾਈਵਰਾਂ ਦੇ ਲਾਇਸੈਂਸਾਂ ਦੀ ਵੈਲਡਿਟੀ ਵਧਾ ਦਿੱਤੀ ਹੈ। ਇਸ ਲਈ ਤੁਹਾਨੂੰ ਹਰ ਕਿਸੇ ਨੂੰ ਡਰਾਈਵ ਟੈਸਟ ਸੈਂਟਰ ਦਾ ਦੌਰਾ ਕਰਨ ਦੀ ਲੋੜ ਨਹੀਂ ਹੈ, ਜਦੋਂ ਤੱਕ ਤੁਹਾਨੂੰ ਇਸ ਦੀ ਬਹੁਤ ਜ਼ਰੂਰਤ ਨਾ ਹੋਵੇ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕੋਵਿਡ-19 ਕਾਰਨ ਕਿਸੇ ਦਾ ਵੀ ਲਾਇਸੈਂਸ ਖਤਮ ਨਹੀਂ ਹੋਵੇਗਾ।''
ਸਿੰਗਾਪੁਰ 'ਚ ਕੋਰੋਨਾ ਪ੍ਰਭਾਵਿਤ ਪਰਵਾਸੀਆਂ ਦੀ ਭਾਰਤੀ ਉਦਯੋਗ ਜਗਤ ਨੇ ਕੀਤੀ ਆਰਥਿਕ ਮਦਦ
NEXT STORY