ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਹੱਲ ਲੱਭਣ ਲਈ ਬ੍ਰਿਟੇਨ ਦੇ ਕੂਟਨੀਤਕ ਯਤਨ ਜਾਰੀ ਹਨ। ਜੇ ਲੋੜ ਪਈ ਤਾਂ ਤਾਲਿਬਾਨ ਨਾਲ ਕੰਮ ਕਰਨ ਦਾ ਰਸਤਾ ਵੀ ਖੁੱਲ੍ਹਾ ਹੈ। ਜਾਨਸਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਤੋਂ ਬ੍ਰਿਟਿਸ਼ ਨਾਗਰਿਕਾਂ ਤੇ ਸਮਰਥਕਾਂ ਨੂੰ ਬਾਹਰ ਕੱਢਣ ਲਈ ‘ਮੁਸ਼ਕਲ’ ਚੁਣੌਤੀਆਂ ਬਣੀਆਂ ਹੋਈਆਂ ਹਨ। ਹਾਲਾਂਕਿ ਸਥਿਤੀ ਹੁਣ ਕੁਝ ਬਿਹਤਰ ਹੋ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਦੀ ਚਿਤਾਵਨੀ : ਤਾਲਿਬਾਨ ਨੇ ਕੋਈ ਗੜਬੜੀ ਕੀਤੀ ਤਾਂ ਦੇਵਾਂਗੇ ਸਖ਼ਤ ਜਵਾਬ
ਜਾਨਸਨ ਨੇ ਕਿਹਾ,‘‘ਮੈਂ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਫਗਾਨਿਸਤਾਨ ਲਈ ਹੱਲ ਲੱਭਣ ਦੇ ਸਾਡੇ ਸਿਆਸੀ ਤੇ ਕੂਟਨੀਤਕ ਯਤਨ ਜਾਰੀ ਰਹਿਣਗੇ। ਅਫਗਾਨਿਸਤਾਨ ਲਈ ਸਾਡੀ ਵਚਨਬੱਧਤਾ ਸਥਾਈ ਹੈ। ਅਸੀਂ ਲਗਭਗ ਇਕ ਹਜ਼ਾਰ ਲੋਕਾਂ ਨੂੰ ਸ਼ੁੱਕਰਵਾਰ ਬਾਹਰ ਕੱਢਣ ’ਚ ਕਾਮਯਾਬ ਰਹੇ।
ਨਿਊਜਰਸੀ 'ਚ 16 ਸਾਲਾ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਮੌਤ
NEXT STORY