ਨਵੀਂ ਦਿੱਲੀ/ਓਟਾਵਾ: ਵਿਦੇਸ਼ੀ ਧਰਤੀ 'ਤੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਅਪਰਾਧਿਕ ਗਤੀਵਿਧੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਕੈਨੇਡਾ ਦੇ ਸਰੀ (ਡੈਲਟਾ) ਵਿੱਚ ਇੱਕ ਮਸ਼ਹੂਰ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਦੇਵਿੰਦਰ ਮਾਨ ਉਰਫ ਦੇਵ ਮਾਨ ਦੇ ਟਿਕਾਣੇ 'ਤੇ ਗੋਲੀਬਾਰੀ ਹੋਣ ਦੀ ਖ਼ਬਰ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ।
ਕਬੱਡੀ ਪ੍ਰਮੋਟਰ ਨੂੰ ਦਿੱਤੀ 'ਭਾਰੀ ਕੀਮਤ' ਚੁਕਾਉਣ ਦੀ ਧਮਕੀ
ਸੂਤਰਾਂ ਅਨੁਸਾਰ, ਕੈਨੇਡਾ ਦੇ 8465 ਬਰੁਕ ਰੋਡ ਸਥਿਤ ਦੇਵ ਮਾਨ ਦੇ ਘਰ 'ਤੇ ਫਾਇਰਿੰਗ ਕੀਤੀ ਗਈ। ਬਿਸ਼ਨੋਈ ਗੈਂਗ ਦੇ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਕਿ ਦੇਵ ਮਾਨ ਨੂੰ ਪਹਿਲਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਨਹੀਂ ਮੰਨਿਆ। ਗੈਂਗ ਦਾ ਦੋਸ਼ ਹੈ ਕਿ ਮਾਨ ਨੇ ਇੱਕ ਕਬੱਡੀ ਖਿਡਾਰੀ ਨਾਲ ਬਦਸਲੂਕੀ ਕੀਤੀ ਅਤੇ ਹੋਰ ਬਦਮਾਸ਼ਾਂ ਦੇ ਨਾਂ ਲੈ ਕੇ ਧਮਕੀਆਂ ਦਿੱਤੀਆਂ ਸਨ। ਗੈਂਗ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਦੇਵ ਮਾਨ ਨਾਲ ਕੰਮ ਕਰੇਗਾ, ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਸਲਾਖਾਂ ਪਿੱਛੋਂ ਚੱਲ ਰਿਹਾ ਹੈ ਨੈੱਟਵਰਕ
ਦੱਸਣਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਸੈਂਟਰਲ ਜੇਲ੍ਹ ਦੇ ਹਾਈ-ਸਿਕਿਉਰਿਟੀ ਵਾਰਡ 'ਚ ਬੰਦ ਹੈ। ਅਧਿਕਾਰੀਆਂ ਮੁਤਾਬਕ ਉਹ ਜੇਲ੍ਹ ਦੇ ਅੰਦਰੋਂ ਹੀ ਆਪਣਾ ਅੰਤਰਰਾਸ਼ਟਰੀ ਕ੍ਰਾਈਮ ਸਿੰਡੀਕੇਟ ਚਲਾ ਰਿਹਾ ਹੈ ਅਤੇ ਕਈ ਕਤਲਾਂ ਦੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ।
ਅਮਰੀਕਾ ਤੋਂ ਡਿਪੋਰਟ ਹੋਇਆ ਲਾਰੈਂਸ ਦਾ ਗੁਰਗਾ 'ਅਮਨ ਭੈਂਸਵਾਲ'
ਇਸ ਦੌਰਾਨ ਭਾਰਤੀ ਜਾਂਚ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। CBI ਨੇ ਵਿਦੇਸ਼ ਮੰਤਰਾਲੇ ਅਤੇ ਇੰਟਰਪੋਲ ਦੀ ਮਦਦ ਨਾਲ ਅਮਰੀਕਾ ਤੋਂ ਲੋੜੀਂਦੇ ਭਗੌੜੇ ਅਮਨ ਉਰਫ ਅਮਨ ਭੈਂਸਵਾਲ ਨੂੰ ਭਾਰਤ ਲਿਆਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਅਮਨ ਨੂੰ 7 ਜਨਵਰੀ ਨੂੰ ਦਿੱਲੀ ਏਅਰਪੋਰਟ ਤੋਂ ਹਰਿਆਣਾ ਪੁਲਸ ਨੇ ਆਪਣੀ ਹਿਰਾਸਤ 'ਚ ਲਿਆ। ਅਮਨ 'ਤੇ ਕਤਲ, ਦੰਗੇ ਤੇ ਅਪਰਾਧਿਕ ਸਾਜ਼ਿਸ਼ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ ਤੇ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋਰ ਵਿਗੜ ਸਕਦੇ ਨੇ ਹਾਲਾਤ! ਬਰਤਾਨੀਆ 'ਚ ਭਾਰੀ ਬਰਫਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ, ਜਾਰੀ ਹੋਈ ਚਿਤਾਵਨੀ
NEXT STORY