ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ’ਚ ਹਮੇਸ਼ਾ ਅਜਿਹਾ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਖ਼ਰੀਦਿਆ ਕੁਝ ਸੀ ਪਰ ਮਿਲਿਆ ਕੁਝ ਹੋਰ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ’ਚ ਕੰਪਨੀਆਂ ਦੀ ਗਲਤੀ ਹੁੰਦੀ ਹੈ ਜਦੋਂ ਗਾਹਕਾਂ ਕੋਲ ਫੋਨ ਦੇ ਬਦਲੇ ਪਾਰਲੇ-ਜੀ ਅਤੇ ਸਾਬਨ ਪਹੁੰਚਦਾ ਹੈ ਪਰ ਇਸ ਵਾਰ ਕੁਝ ਅਜਿਹਾ ਹੋਇਆ ਜੋ ਅਜੂਬਾ ਹੈ। ਇਕ ਸ਼ਖ਼ਸ ਨੇ ਆਈਫੋਨ ਆਰਡਰ ਕੀਤਾ ਪਰ ਉਸ ਨੂੰ ਫੋਨ ਬਦਲੇ ਟੇਬਲ ਮਿਲਿਆ। ਖ਼ਾਸ ਗੱਲ ਇਹ ਹੈ ਕਿ ਜੋ ਟੇਬਲ ਕੰਪਨੀ ਨੇ ਗਾਹਕ ਨੂੰ ਡਿਲਿਵਰ ਕੀਤਾ ਉਹ ਬਿਲਕੁਲ ਆਈਫੋਨ ਵਰਗਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਇਕ ਗਲਤੀ ਕਾਰਨ ਵਿਗੜ ਗਿਆ ਮਾਮਲਾ
ਡੇਲੀ ਮਲੇਸ਼ੀਆ ਦੀ ਇਕ ਰਿਪੋਰਟ ਮੁਤਾਬਕ, ਇਕ ਨੌਜਵਾਨ ਨੇ ਇਕ ਈ-ਕਾਮਰਸ ਵੈੱਬਸਾਈਟ ਤੋਂ ਘੱਟ ਕੀਮਤ ਵੇਖ ਕੇ ਆਈਫੋਨ ਆਰਡਰ ਕਰ ਦਿੱਤਾ ਪਰ ਉਸ ਨੇ ਪ੍ਰੋਡਕਟ ਦਾ ਡਿਸਕ੍ਰਿਪਸ਼ਨ ਚੰਗੀ ਤਰ੍ਹਾਂ ਨਹੀਂ ਵੇਖਿਆ। ਹੋਇਆ ਕੁਝ ਅਜਿਹਾ ਕਿ ਨੌਜਵਾਨ ਨੇ ਆਈਫੋਨ ਦੀ ਥਾਂ ਆਈਫੋਨ ਵਰਗਾ ਹੀ ਦਿਸਣ ਵਾਲਾ ਇਕ ਟੇਬਲ ਆਰਡਰ ਕਰ ਲਿਆ। ਡਿਲਿਵਰੀ ਤੋਂ ਬਾਅਦ ਜਦੋਂ ਉਸ ਨੇ ਪੈਕੇਟ ਖੋਲ੍ਹਿਆ ਤਾਂ ਇਨਸਾਨ ਦੇ ਸਾਈਜ਼ ਦਾ ਆਈਫੋਨ ਨਿਕਲਿਆ।
ਟੇਬਲ ਦੇ ਨਾਲ ਚਾਰ ਪੈਰ ਵੀ ਮਿਲੇ ਹਨ। ਉਂਝ ਟੇਬਲ ਕਾਫੀ ਕੂਲ ਅਤੇ ਵੇਖਣ ਨੂੰ ਆਕਰਸ਼ਕ ਹੈ। ਟੇਬਲ ਦਾ ਡਿਜ਼ਾਇਨ ਪੂਰੀ ਤਰ੍ਹਾਂ ਆਈਫੋਨ 6ਐੱਸ ਵਰਗਾ ਹੈ, ਫਰਕ ਸਿਰਫ ਸਾਈਜ਼ ਦਾ ਹੈ। ਟੇਬਲ ’ਚ ਬਕਾਇਦਾ ਟੱਚ ਆਈ.ਡੀ. ਵੀ ਹੈ। ਟੇਬਲ ਦੇ ਨਾਲ ਨੌਜਵਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ’ਚ ਲੋਕਾਂ ਨੂੰ ਗਲਤ ਪ੍ਰੋਡਕਟ ਡਿਲਿਵਰ ਹੋਏ ਹਨ। 2019 ’ਚ ਬੈਂਗਲੁਰੂ ਦੇ ਸ਼ਖ਼ਸ ਨੇ ਆਈਫੋਨ ਆਰਡਰ ਕੀਤਾ ਸੀ ਪਰ ਉਸ ਦੇ ਹੱਥ ’ਚ ਆਈਫੋਨ ਦਾ ਸਟੀਕਰ ਲੱਗਾ ਹੋਇਆ ਇਕ ਨਕਲੀ ਫੋਨ ਪਹੁੰਚਿਆ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਸਮਾਰਟਫੋਨ ਦੀ ਥਾਂ ਸਾਬਨ ਅਤੇ ਬਿਸਕੁਟ ਡਿਲਿਵਰ ਹੋਏ ਹਨ।
ਸ਼ਾਓਮੀ ਲਿਆ ਰਹੀ ਹਾਈ ਰੇਂਜ ਵਾਲੇ ਇਲੈਕਟ੍ਰਿਕ ਵਾਹਨ! ਇਸ ਕੰਪਨੀ ਦੀ ਫੈਕਟਰੀ ’ਚ ਕੀਤੇ ਜਾਣਗੇ ਤਿਆਰ
NEXT STORY