ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਅਮਰੀਕਾ ਲਈ ਗ੍ਰੀਨਲੈਂਡ ’ਤੇ ਕਬਜ਼ਾ ਕਰਨਾ ਕਿਉਂ ਜ਼ਰੂਰੀ ਹੈ। ਉਨ੍ਹਾਂ ਵ੍ਹਾਈਟ ਹਾਊਸ ’ਚ ਤੇਲ ਅਤੇ ਗੈਸ ਕੰਪਨੀਆਂ ਦੇ ਵੱਡੇ ਅਧਿਕਾਰੀਆਂ ਨਾਲ ਹੋਈ ਇਕ ਬੈਠਕ ਦੌਰਾਨ ਕਿਹਾ ਕਿ ਜੇਕਰ ਅਮਰੀਕਾ ਨੇ ਅਜਿਹਾ ਨਹੀਂ ਕੀਤਾ ਤਾਂ ਰੂਸ ਅਤੇ ਚੀਨ ਵਰਗੇ ਦੇਸ਼ ਇਸ ’ਤੇ ਕਾਬਜ਼ ਹੋ ਜਾਣਗੇ।
ਟਰੰਪ ਨੇ ਇਹ ਵੀ ਕਿਹਾ ਕਿ ਗ੍ਰੀਨਲੈਂਡ ਨੂੰ ਹਾਸਲ ਕਰਨਾ ਜ਼ਮੀਨ ਖਰੀਦਣ ਦਾ ਮਸਲਾ ਨਹੀਂ ਹੈ, ਇਹ ਰੂਸ ਅਤੇ ਚੀਨ ਨੂੰ ਦੂਰ ਰੱਖਣ ਨਾਲ ਜੁੜਿਆ ਹੈ। ਅਸੀਂ ਅਜਿਹੇ ਦੇਸ਼ਾਂ ਨੂੰ ਆਪਣਾ ਗੁਆਂਢੀ ਬਣਦੇ ਦੇਖ ਨਹੀਂ ਸਕਦੇ। ਅਮਰੀਕਾ ਜੇਕਰ ਗ੍ਰੀਨਲੈਂਡ ਨੂੰ ਆਸਾਨ ਤਰੀਕੇ ਨਾਲ ਹਾਸਲ ਨਹੀਂ ਕਰ ਸਕਿਆ, ਤਾਂ ਦੂਜੇ ਸਖ਼ਤ ਤਰੀਕੇ ਅਪਣਾਉਣੇ ਹੋਣਗੇ। ਅਸੀਂ ਗ੍ਰੀਨਲੈਂਡ ਦੇ ਮੁੱਦੇ ’ਤੇ ਕੁਝ ਨਾ ਕੁਝ ਕਰਾਂਗੇ, ਭਾਵੇਂ ਉਨ੍ਹਾਂ ਨੂੰ ਪਸੰਦ ਹੋਵੇ ਜਾਂ ਨਾ।
ਟ੍ਰੇਨਾਂ ਬੰਦ, ਫਲਾਈਟਾਂ ਰੱਦ, ਕਰੀਬ 4 ਲੱਖ ਘਰਾਂ ਦੀ ਬਿਜਲੀ ਗੁਲ... ਇਨ੍ਹਾਂ ਦੇਸ਼ਾਂ 'ਚ ਤੂਫ਼ਾਨ ਨੇ ਮਚਾਈ ਤਬਾਹੀ
NEXT STORY