ਕਾਬੁਲ— ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ਦੇ ਹਾਲਾਤ ਬੇਹੱਦ ਬਦਤਰ ਹੁੰਦੇ ਜਾ ਰਹੇ ਹਨ। ਤਾਲਿਬਾਨੀਆਂ ਨੇ ਜ਼ਮੀਨ ਦੇ ਨਾਲ-ਨਾਲ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਵੀ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਸੱਤਾ ਸੰਭਾਲਣ ਮਗਰੋਂ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਲੋਕਾਂ ਦੇ ਮੌਲਿਕ ਅਧਿਕਾਰ ਦਬਾਏ ਜਾ ਰਹੇ ਹਨ। ਮਹਾਮਾਰੀ, ਆਰਥਿਕ ਸੰਕਟ, ਸੋਕਾ-ਭੁੱਖਮਰੀ ਦੇ ਚੱਲਦੇ ਦੇਸ਼ ਬਹੁਤ ਸਾਰੀਆਂ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੈ, ਜਦਕਿ ਤਾਲਿਬਾਨ ਸਰਕਾਰ ਦੀ ਦਹਿਸ਼ਤਗਰਦੀ ਅਜੇ ਵੀ ਕਾਇਮ ਹੈ। ਦੱਸ ਦੇਈਏ ਕਿ ਪਿਛਲੇ 4 ਮਹੀਨਿਆਂ ’ਚ ਦੇਸ਼ ਦੇ 10 ਲੱਖ ਤੋਂ ਵੱਧ ਲੋਕ ਅਫ਼ਗਾਨਿਸਤਾਨ ਤੋਂ ਪਲਾਇਨ ਕਰ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਸਥਾਨਕ ਮੀਡੀਆ ਨੇ ਨਿਊਯਾਰਕ ਟਾਈਮਜ਼ ਦਾ ਹਵਾਲਾ ਦਿੰਦੇ ਹੋਏ ਦਿੱਤੀ।
ਵਿਦੇਸ਼ੀ ਮਦਦ ਨਾ ਮਿਲਣ ਕਾਰਨ ਅਫ਼ਗਾਨਿਸਤਾਨ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਨਾਲ ਹੀ ਦੇਸ਼ ਦੀ ਅਰਥਵਿਵਸਥਾ ਡਗਮਗਾ ਗਈ ਹੈ। ‘ਟੋਲੋ ਨਿਊਜ਼’ ਮੁਤਾਬਕ ਜ਼ਿਆਦਾਤਰ ਪ੍ਰਵਾਸੀ ਸਰਹੱਦੀ ਖੇਤਰਾਂ ਨੂੰ ਪਾਰ ਕਰ ਕੇ ਈਰਾਨ ਅਤੇ ਪਾਕਿਸਤਾਨ ’ਚ ਜਾ ਰਹੇ ਹਨ। ਇਕ ਨਿੱਜੀ ਟਰਾਂਸਪੋਰਟ ਉਦਯੋਗ ਦੇ ਮੁਖੀ ਨੇ ਕਿਹਾ ਕਿ ਰੋਜ਼ਾਨਾ ਲੱਗਭਗ 4 ਹਜ਼ਾਰ ਲੋਕ ਈਰਾਨ ਜਾ ਰਹੇ ਹਨ। 52 ਸਾਲਾ ਮੁਹੰਮਦ ਅਯੂਬ ਅਤੇ ਉਨ੍ਹਾਂ ਦਾ 5 ਮੈਂਬਰੀ ਪਰਿਵਾਰ ਈਰਾਨ ਜਾ ਰਿਹਾ ਹੈ। ਮੁਹੰਮਦ ਨੇ ਕਿਹਾ ਕਿ ਸਮੱਸਿਆਵਾਂ ਸਾਰਿਆਂ ਲਈ ਸਪੱਸ਼ਟ ਹੈ। ਅਫ਼ਗਾਨਿਸਤਾਨ ’ਚ ਗਰੀਬੀ, ਬੇਰੁਜ਼ਗਾਰੀ ਹੈ ਅਤੇ ਨੌਜਵਾਨਾਂ ਲਈ ਕੋਈ ਸਿੱਖਿਅਕ ਮੌਕਾ ਨਹੀਂ ਹੈ। ਅਯੂਬ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਲੋਕ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਉੱਥੇ ਜ਼ਿੰਦਗੀ ਗੁਜ਼ਾਰਨਾ ਮੁਸ਼ਕਲ ਹੋ ਗਿਆ ਹੈ, ਇਸ ਲਈ ਉਹ ਈਰਾਨ ਜਾ ਰਹੇ ਹਨ।
ਰੂਸ ਦਾ ਦਾਅਵਾ, ਅਮਰੀਕਾ ਤੋਂ 28 ਹੋਰ ਰੂਸੀ ਡਿਪਲੋਮੈਟਾਂ ਨੂੰ ਛੱਡਣਾ ਹੋਵੇਗਾ ਦੇਸ਼
NEXT STORY