ਵਾਸ਼ਿੰਗਟਨ (ਏ.ਐੱਨ.ਆਈ.): ਅਮਰੀਕਾ ਨੇ 2023 ਵਿੱਚ 59000 ਤੋਂ ਵੱਧ ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਇਹ ਜਾਣਕਾਰੀ ਯੂ.ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੁਆਰਾ ਜਾਰੀ ਕੀਤੀ ਗਈ ਸਾਲਾਨਾ ਪ੍ਰਗਤੀ ਰਿਪੋਰਟ 2023 ਤੋਂ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਭਾਰਤੀਆਂ ਨੂੰ ਨਾਗਰਿਕਤਾ ਹਾਸਲ ਕਰਨ ‘ਚ ਇਸ ਰਿਪੋਰਟ ‘ਚ ਦੂਜਾ ਸਥਾਨ ਮਿਲਿਆ ਹੈ। ਭਾਰਤ ਦੇ ਨਾਲ-ਨਾਲ ਅਮਰੀਕਾ ਨੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਵੀ ਨਾਗਰਿਕਤਾ ਦਿੱਤੀ ਹੈ।
ਰਿਪੋਰਟ ਵਿੱਚ ਕੀਤਾ ਗਿਆ ਖੁਲਾਸਾ
ਰਿਪੋਰਟ ਮੁਤਾਬਕ ਅਮਰੀਕਾ ਨੇ ਵਿੱਤੀ ਸਾਲ 2023 'ਚ 8.7 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੀ ਨਾਗਰਿਕਤਾ ਦਿੱਤੀ ਹੈ। USCIS ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2023 'ਚ 59000 ਤੋਂ ਵੱਧ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ, ਜੋ ਵਿੱਤੀ ਸਾਲ 'ਚ ਦਿੱਤੀ ਗਈ ਕੁੱਲ ਨਾਗਰਿਕਤਾ ਦਾ 6.7 ਫੀਸਦੀ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਸਭ ਤੋਂ ਵੱਧ ਮੈਕਸੀਕਨਾਂ ਨੂੰ ਨਾਗਰਿਕਤਾ ਦਿੱਤੀ ਹੈ। ਰਿਪੋਰਟ ਮੁਤਾਬਕ ਵਿੱਤੀ ਸਾਲ 'ਚ 1.1 ਲੱਖ ਤੋਂ ਜ਼ਿਆਦਾ ਮੈਕਸੀਕਨਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ, ਜੋ ਕਿ ਵਿੱਤੀ ਸਾਲ 'ਚ ਦਿੱਤੀ ਗਈ ਕੁੱਲ ਨਾਗਰਿਕਤਾ ਦਾ 12.7 ਫੀਸਦੀ ਹੈ। ਇਸ ਦੇ ਨਾਲ ਹੀ 44,800 ਫਿਲੀਪੀਨਜ਼ ਅਤੇ 35,200 ਡੋਮਿਨਿਕਨ ਰੀਪਬਲਿਕ ਦੇ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-18 ਸਾਲਾਂ ਬਾਅਦ ਇਟਲੀ ਦਾ 'ਪਾਸਪੋਰਟ' ਬਣਿਆ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ
ਇੱਥੇ ਦੱਸ ਦਈਏ ਕਿ ਨੈਚੁਰਲਾਈਜ਼ੇਸ਼ਨ (ਯੂ. ਐੱਸ. ਦੀ ਨਾਗਰਿਕਤਾ ਦੇਣ) ਲਈ ਯੋਗ ਹੋਣ ਲਈ ਇੱਕ ਬਿਨੈਕਾਰ ਨੂੰ ਇਮੀਗ੍ਰੇਸ਼ਨ ਐਂਡ ਨੈਸ਼ਨਲਿਟੀ ਐਕਟ (INA) ਵਿੱਚ ਨਿਰਧਾਰਤ ਕੁਝ ਯੋਗਤਾ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਲੋੜਾਂ ਵਿੱਚ ਆਮ ਤੌਰ ‘ਤੇ ਘੱਟੋ-ਘੱਟ 5 ਸਾਲਾਂ ਲਈ ਕਾਨੂੰਨੀ ਸਥਾਈ ਨਿਵਾਸੀ (LPR) ਹੋਣਾ ਸ਼ਾਮਲ ਹੁੰਦਾ ਹੈ। ਯੂ.ਐੱਸ.ਸੀ.ਆਈ.ਐੱਸ. ਦੀ ਰਿਪੋਰਟ ਦੱਸਦੀ ਹੈ ਕਿ ਹੋਰ ਵਿਸ਼ੇਸ਼ ਨੈਚੁਰਲਾਈਜ਼ੇਸ਼ਨ ਵਿਵਸਥਾਵਾਂ ਵੀ ਹਨ ਜੋ ਕੁਝ ਬਿਨੈਕਾਰਾਂ ਨੂੰ ਛੋਟ ਦਿੰਦੀਆਂ ਹਨ, ਜਿਸ ਵਿੱਚ ਅਮਰੀਕੀ ਨਾਗਰਿਕਾਂ ਦੇ ਕੁਝ ਜੀਵਨ ਸਾਥੀ ਅਤੇ ਫੌਜੀ ਸੇਵਾ ਵਾਲੇ ਬਿਨੈਕਾਰਾਂ ਨੂੰ ਨੈਚੁਰਲਾਈਜ਼ੇਸ਼ਨ ਲਈ ਇੱਕ ਜਾਂ ਵੱਧ ਆਮ ਲੋੜਾਂ ਤੋਂ ਛੋਟ ਮਿਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ: ਕਤਰ ਨੇ ਰਿਹਾਅ ਕੀਤੇ 8 ਭਾਰਤੀ ਨਾਗਰਿਕ; ਸੁਣਾਈ ਗਈ ਸੀ ਮੌਤ ਦੀ ਸਜ਼ਾ
NEXT STORY