ਰੋਮ (ਦਲਵੀਰ ਕੈਂਥ): ਇਟਲੀ ਆਪਣੀਆਂ ਅਨੇਕਾਂ ਖੂਬੀਆਂ ਕਾਰਨ ਦੁਨੀਆ ਵਿੱਚ ਆਪਣਾ ਇੱਕ ਖ਼ਾਸ ਤੇ ਵਿਸ਼ੇਸ਼ ਰੁਤਬਾ ਰੱਖਦਾ ਹੈ। ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦਾ ਵੀ ਇਟਲੀ ਨੂੰ ਮਾਣ ਹਾਸਿਲ ਹੈ ਜਿਸ ਦਾ ਇਟਲੀ ਵੀ ਲੱਖਾਂ ਭਾਰਤੀਆਂ ਨੂੰ ਰੁਜ਼ਗਾਰ ਦੇ ਪੂਰਾ ਮੁੱਲ ਮੋੜ ਰਿਹਾ ਹੈ। ਇਟਲੀ ਦੀਆਂ ਉਪਲਬਧੀਆਂ ਵਿੱਚ ਸੰਨ 2024 ਵਿੱਚ ਇੱਕ ਮਾਣਮੱਤੀ ਉਪਲਬਧੀ ਹੋਰ ਦਰਜ਼ ਹੋ ਗਈ ਹੈ ਜਿਸ ਅਨੁਸਾਰ ਹੁਣ ਇਟਲੀ ਦਾ ਪਾਸਪੋਰਟ ਦੁਨੀਆ ਭਰ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚ ਪਹਿਲੇ ਨੰਬਰ ਦਾ ਪਾਸਪੋਰਟ ਬਣ ਗਿਆ ਹੈ।
ਇਹ ਕਾਮਯਾਬੀ ਇਟਲੀ ਨੂੰ 18 ਸਾਲਾਂ ਦੇ ਲਗਾਤਾਰ ਹੋ ਰਹੇ ਸਰਵੇ ਤੋਂ ਬਾਅਦ ਮਿਲੀ ਹੈ। ਇਟਲੀ ਦੇ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਬਣਾਉਣ ਲਈ ਹੈਨਲੀ ਪਾਸਪੋਰਟ ਇੰਡੈਕਸ ਨੇ ਗਲੋਬਲ ਰੈਕਿੰਗ ਕੀਤੀ ਹੈ, ਜਿਹੜੀ ਕਿ ਸੰਨ 2006 ਤੋਂ ਦੁਨੀਆ ਦੇ 199 ਦੇਸ਼ਾਂ ਦੇ ਪਾਸਪੋਰਟਾਂ ਦੀ ਰੈਕਿੰਗ ਕਰ ਰਹੀ ਹੈ। ਪਹਿਲਾਂ ਇਸ ਦਾ ਨਾਮ ਹੈਨਲੇ ਐਂਡ ਪਾਰਟਨਰਜ਼ ਵੀਜਾ ਰੇਸਟ੍ਰੀਕਸ਼ਨ ਇੰਡੈਕਸ ਸੀ ਜਿਸ ਨੂੰ ਬਦਲ ਕੇ ਸੰਨ 2018 ਵਿੱਚ ਹੈਨਲੀ ਪਾਸਪੋਰਟ ਇੰਡੈਕਸ ਕਰ ਦਿੱਤਾ ਗਿਆ।
ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਿਨ੍ਹਾਂ ਨੂੰ ਦੁਨੀਆ ਦੇ 194 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਦਾਖਲ ਹੋਣ ਦੀ ਇਜ਼ਾਜਤ ਹੈ। ਹੈਨਲੀ ਪਾਸਪੋਰਟ ਇੰਡੈਕਸ ਨੇ ਗਲੋਬਲ ਰੈਕਿੰਗ ਦੁਆਰਾ ਪਹਿਲਾਂ ਸਿੰਗਾਪੁਰ ਅਤੇ ਜਾਪਾਨ ਦੇਸ਼ਾਂ ਦੇ ਪਾਸਪੋਰਟ ਨੂੰ ਸੰਨ 2023 ਵਿੱਚ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚ ਪਹਿਲੇ ਨੰਬਰ ਦਾ ਰੁਤਬਾ ਦਿੱਤਾ ਸੀ, ਜਿਹੜੇ ਕਿ 192 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾ ਸਕਦੇ ਸਨ। ਉਸ ਤੋਂ ਬਾਅਦ ਦੂਜੇ ਨੰਬਰ ਵਿੱਚ ਜਰਮਨ, ਇਟਲੀ ਆਦਿ ਸਨ ਜਿਹੜੇ ਕਿ 190 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾ ਸਕਦੇ ਸਨ। ਹੁਣ ਸੰਨ 2024 ਦੀ ਹੈਨਲੀ ਪਾਸਪੋਰਟ ਇੰਡੈਕਸ ਦੀ ਗਲੋਬਲ ਰੈਕਿੰਗ ਦੀ ਨਵੀਂ ਸੂਚੀ ਅਨੁਸਾਰ ਇਟਲੀ, ਜਰਮਨ ,ਸਪੇਨ,ਜਰਮਨ ,ਫਰਾਂਸ ਤੇ ਸਿੰਗਾਪੁਰ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਐਲਾਨੇ ਗਏ ਹਨ, ਜਿਹੜੇ ਕਿ 194 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਜਨਵਰੀ ਦੌਰਾਨ ਪੈਦਾ ਹੋਈਆਂ 37 ਹਜ਼ਾਰ ਨਵੀਆਂ ਨੌਕਰੀਆਂ, ਉਜਰਤ ਦਰ ਵੀ ਵਧੀ
ਜਾਣੋ ਭਾਰਤ ਸਮੇਤ ਦੂਜੇ ਦੇਸ਼ਾਂ ਦੀ ਰੈਂਕਿੰਗ
ਇਸ ਰੈਕਿੰਗ ਅਨੁਸਾਰ ਦੂਜੇ ਨੰਬਰ 'ਤੇ ਫਿਨਲੈਂਡ, ਸਾਊਥ ਕੋਰੀਆ, ਸਵੀਡਨ; ਤੀਜੇ ਨੰਬਰ 'ਤੇ ਅਸਟਰੀਆ, ਡੈਨਮਾਰਕ, ਆਇਰਲੈਂਡ ਤੇ ਨਿਦਰਲੈਂਡ ਐਲਾਨੇ ਗਏ ਹਨ। ਇਸ ਤੋਂ ਇਲਾਵਾ ਇੰਗਲੈਂਡ ਦਾ ਨੰਬਰ 4 ਤੇ ਕੈਨੇਡਾ, ਅਮਰੀਕਾ ਦਾ 7ਵਾਂ ਹੈ। ਜਦੋਂ ਕਿ ਭਾਰਤ ਇਸ ਦੌੜ ਵਿੱਚ 80ਵੇਂ ਨੰਬਰ 'ਤੇ ਹੈ, ਜਿਸ ਨੂੰ 62 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾਣ ਦੀ ਇਜ਼ਾਜਤ ਹੈ ਤੇ ਪਾਕਿਸਤਾਨੀ ਪਾਸਪੋਰਟ 101 ਨੰਬਰ 'ਤੇ ਹੈ, ਜਿਸ ਨੂੰ ਸਿਰਫ਼ 34 ਦੇਸ਼ਾਂ ਵਿੱਚ ਬਿਨ੍ਹਾਂ ਵੀਜ਼ਾ ਜਾਣ ਦੀ ਇਜ਼ਾਜ਼ਤ
ਹੈ। ਸਭ ਤੋਂ ਅਖੀਰਲਾ ਨੰਬਰ ਅਫ਼ਗਾਨਿਸਤਾਨ ਦਾ ਹੈ ਜਿਹੜਾ ਕਿ 104 ਨੰਬਰ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਹੱਦ ਪਾਰ: ਪੈਟਰੋਲਿੰਗ ਪੁਲਸ ਵੈਨ ’ਤੇ ਅੱਤਵਾਦੀ ਹਮਲਾ, 1 ਪੁਲਸ ਅਧਿਕਾਰੀ ਤੇ 3 ਅੱਤਵਾਦੀਆਂ ਦੀ ਮੌਤ
NEXT STORY