ਨਵੀਂ ਦਿੱਲੀ (ਭਾਸ਼ਾ)- ਕਤਰ ਦੀ ਇਕ ਜੇਲ੍ਹ ਵਿਚ ਬੰਦ ਭਾਰਤੀ ਜਲ ਸੈਨਾ ਦੇ 8 ਸਾਬਕਾ ਅਧਿਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ 7 ਭਾਰਤ ਪਰਤ ਆਏ ਹਨ। ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲਾ (MEA) ਨੇ ਕਿਹਾ ਕਿ ਭਾਰਤ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਇਹ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਦੀ ਬੇਨਤੀ 'ਤੇ ਕਤਰ ਦੇ ਅਮੀਰ ਵੱਲੋਂ ਪਹਿਲਾਂ ਹੀ ਉਨ੍ਹਾਂ ਦੀ ਸਜ਼ਾ ਘਟਾ ਦਿੱਤੀ ਗਈ ਸੀ ਅਤੇ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਹੁਣ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਗੁਰਦੁਆਰਾ ਸਾਹਿਬ ਨੋਵੇਲਾਰਾ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਪਾਲਾ ਦਾ ਕਤਲ
#WATCH | Delhi: Qatar released the eight Indian ex-Navy veterans who were in its custody; seven of them have returned to India. pic.twitter.com/yuYVx5N8zR
— ANI (@ANI) February 12, 2024
ਵਿਦੇਸ਼ ਮੰਤਰਾਲਾ ਨੇ ਕਿਹਾ, ''ਭਾਰਤ ਸਰਕਾਰ ਕਤਰ 'ਚ ਹਿਰਾਸਤ ਵਿਚ ਲਏ ਗਏ ਦਹਰਾ ਗਲੋਬਲ ਕੰਪਨੀ ਲਈ ਕੰਮ ਕਰਨ ਵਾਲੇ 8 ਭਾਰਤੀ ਨਾਗਰਿਕਾਂ ਦੀ ਰਿਹਾਈ ਦਾ ਸੁਆਗਤ ਕਰਦੀ ਹੈ।'' ਮੰਤਰਾਲਾ ਨੇ ਕਿਹਾ,'' ਰਿਹਾਅ ਕੀਤੇ ਗਏ 8 ਭਾਰਤੀਆਂ 'ਚੋਂ 7 ਭਾਰਤ ਪਰਤ ਆਏ ਹਨ। ਅਸੀਂ ਇਨ੍ਹਾਂ ਨਾਗਰਿਕਾਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਕਤਰ ਦੇ ਅਮੀਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਭਾਰਤ ਪਰਤਣ ਵਾਲੇ ਸਾਬਕਾ ਜਲ ਸੈਨਾ ਦੇ ਅਧਿਕਾਰੀਆਂ ਵਿੱਚੋਂ ਇੱਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਤੋਂ ਬਿਨਾਂ ਉਨ੍ਹਾਂ ਦੀ ਰਿਹਾਈ ਸੰਭਵ ਨਹੀਂ ਸੀ। ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਨ੍ਹਾਂ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ। ਸਾਰੇ ਸਾਬਕਾ ਅਧਿਕਾਰੀਆਂ ਨੇ ਪੀ.ਐੱਮ. ਮੋਦੀ ਅਤੇ ਕਤਰ ਦੇ ਅਮੀਰ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਇੰਜਣ ਫੇਲ ਹੋਣ ਕਾਰਨ ਹਾਈਵੇਅ 'ਤੇ ਜਾ ਰਹੀ ਕਾਰ 'ਤੇ ਡਿੱਗਿਆ ਜਹਾਜ਼, ਮਚੇ ਅੱਗ ਦੇ ਭਾਂਬੜ, 2 ਹਲਾਕ (ਵੀਡੀਓ)
ਭਾਰਤ ਪਰਤਣ ਵਾਲੇ 7 ਨਾਗਰਿਕਾਂ ਵਿੱਚ ਕੈਪਟਨ (ਸੇਵਾਮੁਕਤ) ਨਵਤੇਜ ਗਿੱਲ ਅਤੇ ਸੌਰਭ ਵਸ਼ਿਸ਼ਟ, ਕਮਾਂਡਰ (ਸੇਵਾਮੁਕਤ) ਅਮਿਤ ਨਾਗਪਾਲ, ਐੱਸ.ਕੇ. ਗੁਪਤਾ, ਬੀ.ਕੇ. ਵਰਮਾ, ਸੁਗੁਨਾਕਰ ਪਕਾਲਾ ਅਤੇ ਨਾਵਿਕ ਰਾਗੇਸ਼ ਸ਼ਾਮਲ ਹਨ। ਕਮਾਂਡਰ (ਸੇਵਾਮੁਕਤ) ਪੂਰਨੇਂਦੂ ਤਿਵਾਰੀ ਅਜੇ ਭਾਰਤ ਨਹੀਂ ਪਹੁੰਚੇ ਹਨ। ਉਹ ਦੋਹਾ ਸਥਿਤ ਆਪਣੇ ਘਰ ਵਾਪਸ ਚਲੇ ਗਏ ਹਨ। ਇੱਥੇ ਦੱਸ ਦੇਈਏ ਕਿ ਜਲ ਸੈਨਾ ਦੇ ਸਾਬਕਾ ਅਧਿਕਾਰੀਆਂ ਨੂੰ ਕਤਰ ਦੀ ਅਦਾਲਤ ਨੇ 26 ਅਕਤੂਬਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਖਾੜੀ ਦੇਸ਼ ਦੀ ਅਪੀਲੀ ਅਦਾਲਤ ਨੇ 28 ਦਸੰਬਰ ਨੂੰ ਮੌਤ ਦੀ ਸਜ਼ਾ ਨੂੰ ਘਟਾ ਦਿੱਤਾ ਸੀ ਅਤੇ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ। ਨਿੱਜੀ ਕੰਪਨੀ ਅਲ ਦਹਰਾ ਨਾਲ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਅਗਸਤ 2022 ਵਿੱਚ ਜਾਸੂਸੀ ਦੇ ਇੱਕ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਭਾਰਤ ਨੇ ਭਾਰਤੀ ਨਾਗਰਿਕਾਂ 'ਤੇ ਲੱਗੇ ਦੋਸ਼ਾਂ ਨੂੰ ਜਨਤਕ ਕੀਤਾ ਹੈ।
ਇਹ ਵੀ ਪੜ੍ਹੋ: ਮਹਿਲਾ ਕੌਂਸਲਰ ਦਾ ਦਿਨ-ਦਿਹਾੜੇ ਲੋਕਾਂ ਸਾਹਮਣੇ ਗੋਲੀ ਮਾਰ ਕੇ ਕਤਲ, ਖ਼ਰਾਬ ਸੜਕਾਂ ਦੀ ਬਣਾ ਰਹੀ ਸੀ ਵੀਡੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿਸਤਾਨ ਦੀਆਂ ਆਮ ਚੋਣਾਂ ਦੇ ਪੂਰੇ ਨਤੀਜਿਆਂ ਦਾ ਐਲਾਨ, ਗਠਜੋੜ ਤੋਂ ਬਿਨਾਂ ਸਰਕਾਰ ਬਣਾਉਣਾ ਸੰਭਵ ਨਹੀਂ
NEXT STORY