ਕਾਬੁਲ (ਬਿਊਰੋ): ਪਿਛਲੇ ਚਾਰ ਦਿਨਾਂ ਵਿਚ ਅਫਗਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਵਿਚ 950 ਤੋਂ ਵੱਧ ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ ਅਤੇ 500 ਤੋਂ ਵੱਧ ਜ਼ਖਮੀ ਹੋਏ ਹਨ। ਅੱਤਵਾਦੀ ਸਮੂਹ ਅਫਗਾਨਿਸਤਾਨ ਵਿਚ ਜ਼ਿਆਦਾ ਪ੍ਰਮੁੱਖ ਖੇਤਰਾਂ 'ਤੇ ਕੰਟਰੋਲ ਹਾਸਲ ਕਰਨ ਲਈ ਅਫਗਾਨ ਸੈਨਾ ਅਤੇ ਨਾਗਰਿਕਾਂ ਖ਼ਿਲਾਫ਼ ਆਪਣੇ ਹਿੰਸਕ ਹਮਲੇ ਨੂੰ ਜਾਰੀ ਰੱਖੇ ਹੋਏ ਹਨ। ਅਫਗਾਨ ਬਲਾਂ ਅਤੇ ਤਾਲਿਬਾਨ ਵਿਚਕਾਰ 20 ਤੋਂ ਵੱਧ ਸੂਬਿਆਂ ਅਤੇ 9 ਸ਼ਹਿਰਾਂ ਵਿਚ ਸੰਘਰਸ਼ ਚੱਲ ਰਿਹਾ ਹੈ।
ਇਸ ਦੌਰਾਨ ਅੰਦਰੂਨੀ ਮੰਤਰਾਲੇ ਨੇ ਦੱਸਿਆ ਕਿ ਅਫਗਾਨ ਬਲਾਂ ਨੇ ਪਿਛਲੇ 12 ਘੰਟਿਆਂ ਵਿਚ ਪਰਵਾਨ ਦੇ ਸੋਰਖ ਏ ਪਰਸਾ ਜ਼ਿਲ੍ਹੇ ਅਤੇ ਗਜ਼ਨੀ ਦੇ ਮੇਲਸਤਾਨ ਜ਼ਿਲ੍ਹੇ 'ਤੇ ਮੁੜ ਕਬਜ਼ਾ ਕਰ ਲਿਆ ਹੈ ਪਰ ਸੂਤਰਾਂ ਮੁਤਾਬਕ ਨਿਮਰੋਜ ਵਿਚ ਚਾਖਨਸੁਰ ਜ਼ਿਲ੍ਹੇ ਦਾ ਕੇਂਦਰ ਇਕ ਵਾਰ ਫਿਰ ਤਾਲਿਬਾਨ ਦੇ ਹੱਥ ਵਿਚ ਆ ਗਿਆ। ਅਫਗਾਨ ਸੁਰੱਖਿਆ ਅਤੇ ਰੱਖਿਆ ਬਲਾਂ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਹੁਣ ਤੱਕ 967 ਤਾਲਿਬਾਨੀ ਮਾਰੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਜਜ਼ਬੇ ਨੂੰ ਸਲਾਮ, ਸੀਰੀਆ ਦੀ ਰੱਖਿਆ ਲਈ ਲੱਗਭਗ 1000 ਬੀਬੀਆਂ ਸੈਨਾ 'ਚ ਸ਼ਾਮਲ
ਪੂਰਬੀ ਉੱਤਰੀ ਤਾਖਰ ਵਿਚ ਤਾਲੁਕਾਨ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਭਾਰੀ ਝੜਪਾਂ ਦੀ ਸੂਚਨਾ ਮਿਲੀ ਹੈ ਜਿਸ ਨਾਲ ਵਸਨੀਕਾਂ ਦੀ ਚਿੰਤਾ ਵੱਧ ਗਈ ਹੈ। ਤਾਲੁਕਾਨ ਵਸਨੀਕ ਅਬਦੁੱਲ ਕਰੀਮ ਨੇ ਕਿਹਾ ਕਿ ਸਥਿਤੀ ਰੋਜ਼ਾਨਾ ਖਰਾਬ ਹੁੰਦੀ ਜਾ ਰਹੀ ਹੈ। ਦੁਕਾਨਾਂ ਬੰਦ ਹਨ। ਮੋਰਟਾਰ ਅਤੇ ਤਾਲਿਬਾਨ ਦੀ ਗੋਲੀਬਾਰੀ ਨੇ ਲੋਕਾਂ ਦੇ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਜਜ਼ਬੇ ਨੂੰ ਸਲਾਮ, ਸੀਰੀਆ ਦੀ ਰੱਖਿਆ ਲਈ ਲੱਗਭਗ 1000 ਬੀਬੀਆਂ ਸੈਨਾ 'ਚ ਸ਼ਾਮਲ
NEXT STORY