ਨਿਊਯਾਰਕ/ਮਿਸੀਸਾਗਾ (ਰਾਜ ਗੋਗਨਾ) : ਕੈਨੇਡਾ ਦੀ ਬਾਈਸਨ ਟਰਾਂਸਪੋਰਟ ਮਿਸੀਸਾਗਾ ਟਰਮੀਨਲ ਦੇ ਔਨਰ ਉਪਰੇਟਰ ਲਗਾਤਾਰ ਆਪਣੀਆਂ ਮੰਗਾਂ ਬਾਬਤ ਮਿਸੀਸਾਗਾ ਵਿਖੇ ਰੋਸ ਮੁਜ਼ਾਹਰਾ ਕਰ ਰਹੇ ਹਨ। ਮੁਜ਼ਾਹਰਾ ਕਰ ਰਹੇ ਔਨਰ ਉਪਰੇਟਰ ਵੀਰਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
ਉਨ੍ਹਾਂ ਨੂੰ ਟਰਮੀਨੇਸ਼ਨ ਦੇ ਆਰਡਰ ਆ ਗਏ ਹਨ ਅਤੇ ਈਮੇਲ ਰਾਹੀ ਉਨ੍ਹਾਂ ਨੂੰ ਮੁਜ਼ਾਹਰਾ ਬੰਦ ਕਰਨ ਅਤੇ ਜਗ੍ਹਾ ਖਾਲ੍ਹੀ ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ। ਇਸ ਬਾਬਤ AZ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਦੇ ਪ੍ਰਧਾਨ ਗਗਨ ਸੰਧੂ ਵੱਲੋਂ ਵੀ ਕੰਪਨੀ ਦੇ ਇਸ ਮਾੜੇ ਵਤੀਰੇ ਦੀ ਨਿਖੇਧੀ ਕੀਤੀ ਗਈ ਹੈ ਅਤੇ ਡਰਾਈਵਰ ਵੀਰਾਂ ਦਾ ਸਾਥ ਦੇਣ ਦੀ ਗੱਲ ਦੁਹਰਾਈ ਗਈ ਹੈ। ਡਰਾਈਵਰ ਵੀਰਾਂ ਨੇ ਇਸ ਗੱਲ ਬਾਬਤ ਵੀ ਨਿਰਾਸ਼ਾ ਪ੍ਰਗਟਾਈ ਹੈ ਕਿ ਚੁਣੇ ਹੋਏ ਨੁਮਾਇੰਦੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਨਾਕਾਮ ਸਾਬਿਤ ਹੋ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਬਾਈਸਨ ਟਰਾਂਸਪੋਰਟ ਕੈਨੇਡਾ ਦੀ ਨਾਮੀ ਕੰਪਨੀ ਵੀ ਹੈ ਅਤੇ ਹਜ਼ਾਰਾਂ ਟਰੱਕ ਇਸ ਕੰਪਨੀ ਦੇ ਕੈਨੇਡਾ ਵਿਚ ਚੱਲ ਰਹੇ ਹਨ।
ਇਹ ਵੀ ਪੜ੍ਹੋ : ਹਰਕਤਾਂ ਤੋਂ ਬਾਜ ਨਹੀਂ ਆ ਰਹੇ ਗੁਰਪਤਵੰਤ ਪੰਨੂ, ਹੁਣ ਭਾਰਤ ਖ਼ਿਲਾਫ਼ ਲਿਖਿਆ ਇਮਰਾਨ ਖਾਨ ਨੂੰ ਪੱਤਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
NEXT STORY