ਬੀਜਿੰਗ-ਚੀਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਵਿਦੇਸ਼ਾਂ ਤੋਂ ਭੇਜੇ ਗਏ ਪਾਰਸਲ ਰਾਹੀਂ ਬੀਜਿੰਗ ਅਤੇ ਹੋਰ ਥਾਵਾਂ 'ਤੇ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਫੈਲਿਆ ਹੋਵੇ, ਹਾਲਾਂਕਿ ਵਿਦੇਸ਼ੀ ਸਿਹਤ ਮਾਹਿਰਾਂ 'ਚ ਇਸ ਨੂੰ ਲੈ ਕੇ ਸ਼ੱਕ ਹੈ ਕਿ ਵਾਇਰਸ ਪੈਕੇਟ ਰਾਹੀਂ ਫੈਲ ਸਕਦਾ ਹੈ। ਸਟੇਟ ਪੋਸਟ ਬਿਊਰੋ ਨੇ ਕਿਹਾ ਕਿ ਉਸ ਨੇ ਉਨ੍ਹਾਂ ਥਾਵਾਂ ਨੂੰ ਹਵਾਦਾਰ ਕਰਨ ਲਈ ਸਖ਼ਤ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ, ਜਿਥੇ ਵਿਦੇਸ਼ਾਂ ਤੋਂ ਭੇਜੀਆਂ ਗਈਆਂ ਵਸਤਾਂ ਨੂੰ ਸੰਭਾਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਵਿਖੇ ਕਾਰ ’ਚੋਂ 1 ਕਰੋੜ 12 ਲੱਖ ਦੀ ਨਕਦੀ ਬਰਾਮਦ
ਆਪਣੀ ਵੈੱਬਸਾਈਟ 'ਤੇ ਉਨ੍ਹਾਂ ਕਿਹਾ ਕਿ ਡਾਕ ਮੁਲਾਜ਼ਮਾਂ ਨੂੰ ਸੁਰੱਖਿਆ ਉਪਕਰਣ ਪਹਿਨਣੇ ਚਾਹੀਦੇ ਹਨ, ਟੀਕੇ ਦੀ ਬੂਸਟਰ ਖੁਰਾਕ ਲੈਣੀ ਚਾਹੀਦੀ ਹੈ ਅਤੇ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਏ ਪੈਕੇਟਾਂ ਨੂੰ ਇਹ ਯਕੀਨੀ ਕਰਨ ਲਈ ਕੁਝ ਸਮੇਂ ਲਈ ਵੱਖ ਰੱਖਿਆ ਜਾਣਾ ਚਾਹੀਦਾ ਕਿ ਉਹ ਵਾਇਰਸ ਨਾਲ ਮੁਕਤ ਹਨ, ਨਾਲ ਹੀ ਉਨ੍ਹਾਂ ਨੂੰ ਸੈਨੇਟਾਈਜ਼ ਕਰਨਾ ਚਾਹੀਦਾ।
ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ
ਗਲੋਬਲ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਵਾਇਰਸ ਮੁੱਖ ਰੂਪ ਉਸ ਵੇਲੇ ਫੈਲਦਾ ਹੈ ਜਦ ਇਨਫੈਕਟਿਡ ਵਿਅਕਤੀ ਸਾਹ ਛੱਡਦਾ ਹੈ, ਬੋਲਦਾ ਹੈ, ਖੰਘਦਾ ਹੈ ਅਤੇ ਛਿੱਕਦਾ ਹੈ। ਹਾਲਾਂਕਿ, ਚੀਨ ਨੇ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪੈਕੇਜਿੰਗ ਨਾਲ ਇਨਫੈਕਸ਼ਨ ਫੈਲ ਦਾ ਖਤਰਾ ਹੁੰਦਾ ਹੈ। ਉਹ ਵਿਦੇਸ਼ਾਂ ਤੋਂ ਭੇਜੇ ਗਏ 'ਫ੍ਰੋਜ਼ਨ ਫੂਡ' ਅਤੇ ਹੋਰ ਵਸਤਾਂ ਦੀ ਜਾਂਚ ਕਰਦਾ ਹੈ। ਸਮਾਚਾਰ ਪੱਤਰ 'ਗਲੋਬਲ ਟਾਈਮਜ਼' ਨੇ ਮੰਗਲਵਾਰ ਨੂੰ ਕਿਹਾ ਕਿ ਜਾਂਚਕਰਤਾਵਾਂ ਨੇ ਪਾਇਆ ਕਿ ਨਵੇਂ ਇਨਫੈਕਟਿਡ ਲੋਕਾਂ ਨੇ ਕੈਨੇਡਾ ਅਤੇ ਅਮਰੀਕਾ ਤੋਂ ਆਏ ਪੈਕੇਟ ਪ੍ਰਾਪਤ ਕੀਤੇ ਸਨ।
ਇਹ ਵੀ ਪੜ੍ਹੋ : ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕੇਸ਼ ਨੇ ਮਨੁੱਖੀ ਅਧਿਕਾਰਾਂ 'ਚ ਸੁਧਾਰ ਦਾ ਲਿਆ ਸੰਕਲਪ
NEXT STORY