ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਪੂਰੀ ਦੁਨੀਆ ਵਿਚ ਵੱਸਦੇ ਬੰਗਾਲੀ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਦੇਸ਼ ਦੇ ਕਾਰਜਕਾਰੀ ਸਕੱਤਰ ਜੌਨ ਸੁਲਿਵਾਨ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ,''ਰਾਸ਼ਟਰਪਤੀ ਟਰੰਪ ਅਤੇ ਅਮਰੀਕੀ ਲੋਕਾਂ ਵੱਲੋਂ ਮੈਂ ਦੁਨੀਆ ਭਰ ਵਿਚ ਰਹਿੰਦੇ ਬੰਗਾਲੀ ਭਾਈਚਾਰੇ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਾ ਹਾਂ।'' ਉਨ੍ਹਾਂ ਨੇ ਕਿਹਾ,''ਅਸੀਂ ਇਸ ਮਹੱਤਵਪੂਰਣ ਦਿਨ ਨੂੰ ਬੰਗਲਾਦੇਸ਼, ਭਾਰਤ ਅਤੇ ਦੁਨੀਆ ਭਰ ਦੇ ਬੰਗਾਲੀਆਂ ਦੇ ਨਾਲ ਮਨਾਉਂਦੇ ਹਾਂ, ਜੋ ਨਵੇਂ ਸਾਲ ਦੇ ਜਸ਼ਨ ਨੂੰ ਮਨਾਉਣ ਲਈ ਇਕੱਠੇ ਹੁੰਦੇ ਹਨ।'' ਉਨ੍ਹਾਂ ਨੇ ਕਿਹਾ ਕਿ ਪੋਹੇਲਾ ਬੋਏਸ਼ਾਖ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਉਤਸਵਾਂ ਅਤੇ ਨਾਚ ਨਾਲ ਆਪਣੇ ਖੁਸ਼ਹਾਲ ਇਤਿਹਾਸ ਅਤੇ ਸੱਭਿਆਚਾਰ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਸੁਲਿਵਾਨ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਇਸ ਮੌਕੇ 'ਤੇ ਆਪਣੇ ਦੇਸ਼, ਅਰਥ ਵਿਵਸਥਾ ਅਤੇ ਆਪਣੇ ਸੱਭਿਆਚਾਰ ਵਿਚ ਯੋਗਦਾਨ ਲਈ ਬੰਗਲਾਦੇਸ਼ੀ ਮੂਲ ਦੇ ਅਮਰੀਕੀ ਭਾਈਚਾਰੇ ਦਾ ਧੰਨਵਾਦ ਪ੍ਰਗਟ ਕਰਦਾ ਹੈ।
ਬੱਸ ਹਾਦਸੇ 'ਚ ਮਾਰੇ ਗਏ ਖਿਡਾਰੀਆਂ ਨੂੰ ਨਿਊ ਵੈੱਸਟਮਿਨਸਟਰ 'ਚ ਦਿੱਤੀ ਗਈ ਸ਼ਰਧਾਂਜਲੀ
NEXT STORY