ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਤਵਾਰ ਨੂੰ ਦੇਸ਼ ਦਾ ਕੇਂਦਰੀ ਬਜਟ ਪੇਸ਼ ਕਰਨਗੇ, ਜੋ ਕਿ ਉਨ੍ਹਾਂ ਦਾ ਲਗਾਤਾਰ 9ਵਾਂ ਬਜਟ ਹੋਵੇਗਾ। ਇਸ ਦੇ ਨਾਲ ਹੀ ਉਹ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਵਿੱਤ ਮੰਤਰੀ ਬਣ ਗਏ ਹਨ। ਸੀਤਾਰਮਨ ਨੇ 31 ਮਈ 2019 ਨੂੰ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਿਆ ਸੀ ਅਤੇ 31 ਜਨਵਰੀ 2026 ਤੱਕ ਉਨ੍ਹਾਂ ਨੇ ਅਹੁਦੇ 'ਤੇ 6 ਸਾਲ ਅਤੇ 8 ਮਹੀਨੇ ਪੂਰੇ ਕਰ ਲਏ ਹਨ।
ਪ੍ਰਧਾਨ ਮੰਤਰੀ ਵੱਲੋਂ ਸ਼ਲਾਘਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੀਤਾਰਮਨ ਵੱਲੋਂ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਨਾ ਭਾਰਤ ਦੇ ਸੰਸਦੀ ਇਤਿਹਾਸ ਵਿੱਚ ਮਾਣ ਵਾਲੀ ਗੱਲ ਵਜੋਂ ਦਰਜ ਕੀਤਾ ਜਾਵੇਗਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਕੋਵਿਡ-19 ਮਹਾਮਾਰੀ ਤੇ ਭੂ-ਰਾਜਨੀਤਿਕ ਉਥਲ-ਪੁਥਲ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸ ਦੇ ਬਾਵਜੂਦ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ।
ਦਿੱਗਜ ਆਗੂਆਂ ਨੂੰ ਛੱਡਿਆ ਪਿੱਛੇ
ਬਜਟ ਪੇਸ਼ ਕਰਨ ਦੇ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਕਈ ਸਾਬਕਾ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਵਿਚ ਸਭ ਤੋਂ ਪਹਿਲਾ ਨਾਂ ਮੋਰਾਰਜੀ ਦੇਸਾਈ ਦਾ ਆਉਂਦਾ ਹੈ ਉਨ੍ਹਾਂ ਨੇ ਸਭ ਤੋਂ ਜ਼ਿਆਦਾ 10 ਵਾਰ ਬਜਟ ਪੇਸ਼ ਕੀਤਾ, ਪਰ ਲਗਾਤਾਰ ਨਹੀਂ। ਇਸ ਤੋਂ ਬਾਅਦ ਪੀ. ਚਿਦੰਬਰਮ ਨੇ 9 ਵਾਰ ਬਜਟ ਪੇਸ਼ ਕੀਤਾ, ਪਰ ਵੱਖ-ਵੱਖ ਚਾਰ ਕਾਰਜਕਾਲਾਂ ਵਿੱਚ। ਨਿਰਮਲਾ ਸੀਤਾਰਮਨ ਨੇ 9ਵੀਂ ਵਾਰ ਲਗਾਤਾਰ ਬਜਟ ਪੇਸ਼ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਲਗਾਤਾਰ 6 ਸਾਲ 2 ਮਹੀਨੇ ਤੱਕ ਅਹੁਦੇ 'ਤੇ ਰਹਿਣ ਦਾ ਰਿਕਾਰਡ ਸੀ.ਡੀ. ਦੇਸ਼ਮੁਖ ਦੇ ਨਾਂ ਸੀ, ਜੋ ਕਿ ਹੁਣ ਨਿਰਮਲਾ ਸੀਤਾਰਮਨ ਦੇ ਨਾਂ ਹੋ ਗਿਆ ਹੈ।
ਹੋਰ ਪ੍ਰਮੁੱਖ ਆਗੂ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 1991 ਤੋਂ 1996 ਦਰਮਿਆਨ ਪੰਜ ਸਾਲ ਵਿੱਤ ਮੰਤਰੀ ਰਹੇ ਸਨ। ਇਸ ਤੋਂ ਇਲਾਵਾ ਪ੍ਰਣਬ ਮੁਖਰਜੀ (6 ਸਾਲ 4 ਮਹੀਨੇ) ਅਤੇ ਅਰੁਣ ਜੇਤਲੀ (4 ਸਾਲ 8 ਮਹੀਨੇ) ਨੇ ਵੀ ਲੰਬਾ ਸਮਾਂ ਇਹ ਮੰਤਰਾਲਾ ਸੰਭਾਲਿਆ ਸੀ, ਪਰ ਇਹ ਕਾਰਜਕਾਲ ਲਗਾਤਾਰ ਨਹੀਂ ਸਨ। ਜ਼ਿਕਰਯੋਗ ਹੈ ਕਿ ਆਜ਼ਾਦ ਭਾਰਤ ਦੇ ਪਹਿਲੇ ਵਿੱਤ ਮੰਤਰੀ ਆਰ. ਕੇ. ਸ਼ਨਮੁਖਮ ਚੇਟੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡਿਪਟੀ CM ਅਜੀਤ ਪਵਾਰ ਮੌਤ ਮਾਮਲਾ: CID ਨੇ ਬਾਰਾਮਤੀ ਜਹਾਜ਼ ਹਾਦਸੇ ਦੀ ਜਾਂਚ ਕੀਤੀ ਸ਼ੁਰੂ
NEXT STORY