ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸੁਰੱਖਿਆ ਬਲਾਂ ਵਲੋਂ ਸ਼ੁਰੂ ਕੀਤੇ ਗਏ 3 ਵੱਖ-ਵੱਖ ਅਭਿਆਨਾਂ ਵਿਚ 13 ਅੱਤਵਾਦੀ ਮਾਰੇ ਗਏ ਅਤੇ ਫੌਜ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ। ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਕਾਰਵਾਈਆਂ ਵੀਰਵਾਰ ਤੜਕੇ ਸ਼ੁਰੂ ਹੋਈਆਂ। ਪਹਿਲੇ ਅਭਿਆਨ 'ਚ ਸੁਰੱਖਿਆ ਬਲਾਂ ਨੇ ਬੰਨੂ ਜ਼ਿਲ੍ਹੇ ਦੇ ਜਾਨੀਖੇਲ ਇਲਾਕੇ 'ਚ 2 ਅੱਤਵਾਦੀਆਂ ਨੂੰ ਮਾਰ ਦਿੱਤਾ।
ਉੱਤਰੀ ਵਜ਼ੀਰਿਸਤਾਨ 'ਚ ਦੂਜੇ ਅਭਿਆਨ ਦੌਰਾਨ 5 ਅੱਤਵਾਦੀ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ। ਹਾਲਾਂਕਿ ਇਸ ਦੌਰਾਨ ਗੋਲੀਬਾਰੀ 'ਚ ਮੇਜਰ ਮੁਹੰਮਦ ਅਵੈਸ (31) ਦੀ ਮੌਤ ਹੋ ਗਈ। ਤੀਜਾ ਅਭਿਆਨ ਦੱਖਣੀ ਵਜ਼ੀਰਿਸਤਾਨ ਵਿੱਚ ਹੋਇਆ ਅਤੇ ਇੱਥੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 6 ਅੱਤਵਾਦੀ ਮਾਰੇ ਗਏ ਅਤੇ 8 ਹੋਰ ਜ਼ਖ਼ਮੀ ਹੋ ਗਏ। ਅੱਤਵਾਦ ਨੂੰ ਖਤਮ ਕਰਨ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਫੌਜ ਨੇ ਕਿਹਾ, "ਖੇਤਰ ਵਿੱਚ ਮੌਜੂਦ ਅੱਤਵਾਦੀਆਂ ਨੂੰ ਖਤਮ ਕਰਨ ਲਈ ਅਭਿਆਨ ਸ਼ੁਰੂ ਕੀਤੇ ਗਏ ਹਨ... ਸਾਡੇ ਬਹਾਦਰ ਫੌਜੀਆਂ ਦੀਆਂ ਅਜਿਹੀਆਂ ਕੁਰਬਾਨੀਆਂ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀਆਂ ਹਨ।" ਗ੍ਰਹਿ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 10 ਮਹੀਨਿਆਂ 'ਚ 1,566 ਅੱਤਵਾਦੀ ਘਟਨਾਵਾਂ 'ਚੋਂ 948 ਖੈਬਰ ਪਖਤੂਨਖਵਾ 'ਚ ਹੋਈਆਂ, ਜਿਨ੍ਹਾਂ 'ਚ 583 ਲੋਕ ਮਾਰੇ ਗਏ।
ਜਦੋਂ PM ਬਣਨ 'ਤੇ ਮਨਮੋਹਨ ਸਿੰਘ ਨੇ ਪਾਕਿ ਤੋਂ ਮਿਲਣ ਆਏ ਦੋਸਤ ਨੂੰ ਦਿੱਤਾ ਸੀ ਇਹ ਸ਼ਾਨਦਾਰ ਤੋਹਫ਼ਾ
NEXT STORY