ਇਸਲਾਮਾਬਾਦ (ਏਐਨਆਈ): ਇਸਲਾਮਾਬਾਦ ਦੇ ਸ਼ਾਹਦਰਾ ਖੇਤਰ ਦੇ ਨੇੜੇ ਇੱਕ ਸਕੂਲ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਇੱਕ ਸਕੂਲ ਅਧਿਆਪਕ ਦੀ ਮੌਤ ਹੋ ਗਈ ਅਤੇ ਵਿਦਿਆਰਥੀਆਂ ਸਮੇਤ 20 ਹੋਰ ਜ਼ਖਮੀ ਹੋ ਗਏ। ਵਿਦਿਆਰਥੀ ਸ਼ਨੀਵਾਰ ਨੂੰ ਸਕੂਲ ਦੀ ਯਾਤਰਾ 'ਤੇ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।
ਵੇਰਵਿਆਂ ਅਨੁਸਾਰ ਪੁਲਸ ਨੇ ਦੱਸਿਆ ਕਿ ਵਾਹਨ ਦਾ ਇੰਜਣ ਚੱਲ ਰਿਹਾ ਸੀ ਜਦਕਿ ਡਰਾਈਵਰ ਬਾਹਰ ਖੜ੍ਹਾ ਸੀ ਅਤੇ ਆਖਰਕਾਰ, ਬੱਸ ਪਹਾੜੀ ਤੋਂ ਹੇਠਾਂ ਜਾਣ ਲੱਗੀ ਅਤੇ ਟੋਏ ਵਿੱਚ ਜਾ ਡਿੱਗੀ। ਜਿਓ ਨਿਊਜ਼ ਅਨੁਸਾਰ ਪੁਲਸ ਨੇ ਇੱਕ ਮੌਤ ਅਤੇ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਸ਼ੇਖੂਪੁਰਾ ਤੋਂ ਇਸਲਾਮਾਬਾਦ ਲਿਆਂਦਾ ਗਿਆ ਹੈ। ਖਬਰਾਂ ਅਨੁਸਾਰ ਬੱਸ ਵਿੱਚ 54 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 13 ਅਧਿਆਪਕ ਅਤੇ ਹੋਰ ਸਟਾਫ਼, 22 ਲੜਕੇ ਅਤੇ 19 ਲੜਕੀਆਂ ਸਨ। ਜੀਓ ਨਿਊਜ਼ ਮੁਤਾਬਕ ਮ੍ਰਿਤਕ ਅਧਿਆਪਕ ਦੀ ਪਛਾਣ 22 ਸਾਲਾ ਹਾਨੀਆ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਇਨ੍ਹਾਂ ਵਿੱਚੋਂ 13 ਵਿਦਿਆਰਥੀਆਂ ਨੂੰ ਪੋਲੀ ਕਲੀਨਿਕ ਹਸਪਤਾਲ ਅਤੇ 8 ਨੂੰ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਅੱਤਵਾਦੀਆਂ ਅਤੇ ਪੁਲਸ ਵਿਚਾਲੇ ਗੋਲੀਬਾਰੀ, ਮਾਰੇ ਗਏ 2 ਸਕੂਲੀ ਵਿਦਿਆਰਥੀ
ਜੀਓ ਨਿਊਜ਼ ਅਨੁਸਾਰ ਘਟਨਾ ਦੇ ਸਮੇਂ ਬੱਸ ਦੇ ਮੌਕੇ 'ਤੇ ਰੁਕਣ 'ਤੇ ਕੁਝ ਯਾਤਰੀ ਉਤਰ ਗਏ। ਰਿਪੋਰਟ ਮੁਤਾਬਕ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਸਲਾਮਾਬਾਦ ਪੁਲਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਨੇ ਘਟਨਾ 'ਤੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਜੀਓ ਨਿਊਜ਼ ਅਨੁਸਾਰ ਇਸ ਮਹੀਨੇ ਦੇ ਸ਼ੁਰੂ ਵਿੱਚ ਕਰਾਚੀ ਦੇ ਸ਼ੇਅਰਾ ਫੈਸਲ 'ਤੇ ਇੱਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਬੱਚਿਆਂ ਸਮੇਤ ਅੱਠ ਜ਼ਖਮੀ ਹੋ ਗਏ ਸਨ। ਪੁਲਸ ਅਨੁਸਾਰ ਇਹ ਹਾਦਸਾ 10 ਨਵੰਬਰ ਨੂੰ ਕਲੋਨੀ ਗੇਟ ਬੱਸ ਸਟਾਪ ਨੇੜੇ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਬੱਸ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਮੋਟਰਸਾਈਕਲ ’ਤੇ ਜਾ ਰਹੇ ਇੱਕ ਪਰਿਵਾਰ ਅਤੇ ਹੋਰ ਲੋਕਾਂ ਨੂੰ ਟੱਕਰ ਮਾਰ ਦਿੱਤੀ। ਸਤੰਬਰ ਵਿੱਚ ਪਾਕਿਸਤਾਨ ਦੇ ਸਾਦਿਕਾਬਾਦ ਵਿੱਚ ਇੱਕ ਦੁਰਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ, ARY ਨਿਊਜ਼ ਨੇ ਸ਼ਨੀਵਾਰ ਨੂੰ ਰਿਪੋਰਟ ਕੀਤੀ। ਇਹ ਹਾਦਸਾ ਸਾਦਿਕਾਬਾਦ 'ਚ ਮੋਟਰਵੇਅ M-5 'ਤੇ ਕਾਰ ਅਤੇ ਟਰੱਕ ਦੀ ਟੱਕਰ 'ਚ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਓਵਰ ਸਪੀਡ ਕਾਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਰਾਜਦੂਤ ਦਾ ਅਹਿਮ ਬਿਆਨ, ਕਿਹਾ PM ਟਰੂਡੋ ਨੇ ਬਿਨਾਂ ਜਾਂਚ ਦੇ ਹੀ ਭਾਰਤ ਨੂੰ ਠਹਿਰਾ ਦਿੱਤਾ ਦੋਸ਼ੀ
NEXT STORY