ਪੇਸ਼ਾਵਰ : ਪਾਕਿਸਤਾਨ ’ਚ ਗੈਸ ਤੇ ਖਾਣ-ਪੀਣ ਵਾਲੀਆਂ ਜ਼ਰੂਰੀ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਹੁਣ ਜ਼ਬਰਦਸਤ ਬਿਜਲੀ ਕਟੌਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬਲੂਚਿਸਤਾਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ 16-18 ਘੰਟਿਆਂ ਤਕ ਦੀ ਬਿਜਲੀ ਕਟੌਤੀ ਹੋ ਰਹੀ ਹੈ। ਪ੍ਰੇਸ਼ਾਨ ਲੋਕਾਂ ਦਾ ਹੁਣ ਗੁੱਸਾ ਕੇਂਦਰ ਦੀ ਇਮਰਾਨ ਸਰਕਾਰ ਖਿਲਾਫ ਨਿਕਲਣ ਲੱਗਾ ਹੈ। ਇਸ ਕਟੌਤੀ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ ਪਲੇਅ ਕਾਰਡ, ਬੈਨਰ, ਤਖਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ਲੋਕਾਂ ਨੇ ਸਰਕਾਰ ਖ਼ਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : PCB ਨੇ ਕਸ਼ਮੀਰ ਪ੍ਰੀਮੀਅਰ ਲੀਗ ਨੂੰ ਲੈ ਕੇ BCCI ਨੂੰ ਜਤਾਈ ਨਾਰਾਜ਼ਗੀ, ਦਿੱਤਾ ਵੱਡਾ ਬਿਆਨ
ਦੱਸ ਦੇਈਏ ਕਿ ਬਲੂਚਿਸਤਾਨ ਦੇ ਤਿੰਨ ਜ਼ਿਲ੍ਹੇ ਕੇਚ, ਗਵਾਦਰ ਤੇ ਪੰਜਗੁਰ ਬਿਜਲੀ ਦੀ ਕਮੀ ਨਾਲ ਸਭ ਤੋਂ ਵੱਧ ਜੂਝ ਰਹੇ ਹਨ। ਇਥੋਂ ਦਾ ਤਾਪਮਾਨ 51-52 ਸੈਂਟੀਗ੍ਰੇਡ ਤਕ ਜਾ ਪਹੁੰਚਿਆ ਹੈ, ਅਜਿਹੀ ਹਾਲਤ ’ਚ 18 ਘੰਟਿਆਂ ਦੇ ਪਾਵਰ ਕੱਟ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਮਰਕਾਨ ਕਮਿਸ਼ਨਰ ਦੇ ਆਫਿਸ ਸਾਹਮਣੇ ਹੋਏ ਇਸ ਪ੍ਰਦਰਸ਼ਨ ’ਚ ਇਨ੍ਹਾਂ ਲੋਕਾਂ ਨੇ ਬਿਜਲੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ।
ਚੀਨ ’ਚ ਹੋਰ ਖੇਤਰਾਂ ਤੱਕ ਪਹੁੰਚ ਸਕਦੈ ਕੋਰੋਨਾ ਦਾ ਡੈਲਟਾ ਰੂਪ : ਸਿਹਤ ਅਧਿਕਾਰੀ
NEXT STORY