ਇਸਲਾਮਾਬਾਦ (ਏਜੰਸੀ)- ਪਾਕਿਸਤਾਨੀ ਨਿਊਜ਼ ਚੈਨਲ 'ਤੇ ਚੱਲ ਰਹੀ ਇਕ ਲਾਈਵ ਚਰਚਾ ਦੌਰਾਨ ਇਕ ਐਂਕਰ ਸੋਸ਼ਲ ਮੀਡੀਆ 'ਤੇ ਮਖੌਲ ਬਣ ਗਈ। ਲੋਕ ਉਸ 'ਤੇ ਮੀਮਸ ਬਣਾ ਕੇ ਉਸ ਦੀ ਖਿਚਾਈ ਕਰ ਰਹੇ ਹਨ। ਦਰਅਸਲ ਇਹ ਇਕ ਬਿਜ਼ਨਸ ਨਾਲ ਜੁੜਿਆ ਪ੍ਰੋਗਰਾਮ ਸੀ। ਇਸ ਦੌਰਾਨ ਮਾਹਰ ਐਂਕਰ ਨੂੰ ਦੱਸਦੇ ਹਨ ਕਿ ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨ ਦੇ ਪੂਰੇ ਬਜਟ ਤੋਂ ਕਿਤੇ ਜ਼ਿਆਦਾ ਹੈ ਅਤੇ ਇਸੇ ਦੌਰਾਨ ਐਂਕਰ ਉਨ੍ਹਾਂ ਨੂੰ ਟੋਕਦੇ ਹੋਏ ਕਹਿੰਦੀ ਹੈ, ਹਾਂ ਮੈਂ ਵੀ ਸੁਣਿਆ ਹੈ ਕਿ ਸੇਵ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਅਤੇ ਚੰਗਾ ਕਾਰੋਬਾਰ ਕਰ ਰਹੀ ਹੈ।
ਇਸ 'ਤੇ ਮਾਹਰ ਐਂਕਰ ਨੂੰ ਟੋਕਦੇ ਹੋਏ ਕਹਿੰਦੇ ਹਨ ਮੈਂ ਐਪਲ ਕੰਪਨੀ ਦੀ ਗੱਲ ਕਰ ਰਿਹਾ ਹਾਂ ਫਲ ਦੀ ਨਹੀਂ। ਇੰਨਾ ਸੁਣਨ ਤੋਂ ਬਾਅਦ ਐਂਕਰ ਦੇ ਹਾਓ-ਭਾਵ ਹੀ ਉੱਡ ਗਏ ਅਤੇ ਉਹ ਬਹੁਤ ਸ਼ਰਮਿੰਦਾ ਹੋ ਗਈ। ਓਧਰ ਜਿਨ੍ਹਾਂ ਲੋਕਾਂ ਨੇ ਇਸ ਟੀ.ਵੀ. ਡਿਬੇਟ ਨੂੰ ਲਾਈਵ ਦੇਖਿਆ ਉਨ੍ਹਾਂ ਨੇ ਇਸ ਦਾ ਕਲਿਬ ਸੋਸ਼ਲ ਮੀਡੀਆ 'ਤੇ ਪਾ ਕੇ ਐਂਕਰ ਦਾ ਕਾਫੀ ਮਜ਼ਾਕ ਉਡਾਇਆ।
ਰੂਸ 'ਚ ਹੜ੍ਹ ਕਾਰਨ 400 ਲੋਕ ਹਸਪਤਾਲ 'ਚ ਭਰਤੀ
NEXT STORY