ਇਸਲਾਮਾਬਾਦ— ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਕਸ਼ਮੀਰ ਮੁੱਦੇ ’ਤੇ ਚੀਨ ਮਿਲਟਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਜਨਰਲ ਸ਼ੂ ਕਿਲਿਆਂਗ ਨਾਲ ਗੱਲਬਾਤ ਕੀਤੀ। ਪਾਕਿਸਤਾਨੀ ਮੀਡੀਆ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ।
ਐਕਸਪ੍ਰੈੱਸ ਟਿ੍ਰਬਿੳੂਨ ਨੇ ਪਾਕਿਸਤਾਨੀ ਆਰਮੀ ਦੀ ਮੀਡੀਆ ਇਕਾਈ ਇੰਟਰ-ਸਰਵਿਸ ਪਬਲਿਕ ਰਿਲੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਵਫਦ ਨੇ ਸੋਮਵਾਰ ਇਸਲਾਮਾਬਾਦ ਦਾ ਦੌਰਾ ਕੀਤਾ ਸੀ। ਜਨਰਲ ਸ਼ੂ ਤੇ ਜਨਰਲ ਬਾਜਵਾ ਨੇ ਆਹਮਣੇ-ਸਾਹਮਣੇ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਬਾਜਵਾ ਨੇ ਸ਼ੂ ਨਾਲ ਕਸ਼ਮੀਰ ਮੁੱਦੇ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਮਦਦ ਦੀ ਵੀ ਅਪੀਲ ਕੀਤੀ। ਇਸ ਦੌਰਾਨ ਸ਼ੂ ਨੇ ਕਿਹਾ ਕਿ ਚੀਨ ਸਮਾਂ ਆਉਣ ’ਤੇ ਪਰਖੇ ਗਏ ਪਾਕਿਸਤਾਨ ਨਾਲ ਰਿਸ਼ਤਿਆਂ ਦੀ ਕਦਰ ਕਰਦਾ ਹੈ। ਪਾਕਿਸਤਾਨ ਦੀ ਮੀਡੀਆ ਇਕਾਈ ਵਲੋਂ ਇਹ ਵੀ ਕਿਹਾ ਗਿਆ ਕਿ ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਰੱਖਿਆ ਸਹਿਯੋਗ ਤੇ ਪਾਕਿਸਤਾਨ ਦੀ ਆਰਮੀ ਨੂੰ ਹੋਰ ਮਜ਼ਬੂਤੀ ਦੇਣ ਵਾਲੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐੱਮ.ਓ.ਯੂ.) ’ਤੇ ਦਸਤਖਤ ਕੀਤੇ। ਜਨਰਲ ਸ਼ੂ ਦੇ ਪਾਕਿਸਤਾਨ ਆਉਣ ’ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਾ ਸਨਮਾਨ ਵੀ ਦਿੱਤਾ ਗਿਆ।
ਭਾਰਤ ਵਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਤੋਂ ਹੀ ਬੀਜਿੰਗ ਹੀ ਪਾਕਿਸਤਾਨ ਦੇ ਪੱਖ ’ਚ ਹਾਮੀ ਭਰਦਾ ਦਿਖਾਈ ਦਿੱਤਾ ਹੈ। ਬੀਤੇ ਦਿਨੀਂ ਕਸ਼ਮੀਰ ਮੁੱਦੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੰਦ ਕਮਰੇ ’ਚ ਹੋਈ ਬੈਠਕ ’ਚ ਵੀ ਪਾਕਿਸਤਾਨ ਦੇ ਹੱਥ ਨਿਰਾਸ਼ਾ ਹੀ ਲੱਗੀ ਸੀ। ਇਸ ਬੈਠਕ ਦੌਰਾਨ ਚੀਨ ਨੂੰ ਛੱਡ ਬਾਕੀ ਚਾਰ ਦੇਸ਼ਾਂ ਨੇ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ ਸੀ।
ਬਿ੍ਰਟੇਨ ਪੜ੍ਹਾਈ ਕਰਨ ਗਿਆ ਤੇਲੰਗਾਨਾ ਭਾਜਪਾ ਨੇਤਾ ਦਾ ਬੇਟਾ ਲਾਪਤਾ
NEXT STORY