ਗੁਰਦਾਸਪੁਰ/ਬਲੋਚਿਸਤਾਨ (ਵਿਨੋਦ) - ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਨੇ ਬਲੋਚਿਸਤਾਨ ਦੇ 2 ਵੱਖ-ਵੱਖ ਖੇਤਰਾਂ ਤੋਂ 9 ਬਲੋਚ ਨੇਤਾਵਾਂ ਨੂੰ ਅਗਵਾ ਕਰ ਲਿਆ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸੁਰੱਖਿਆ ਕਰਮਚਾਰੀਆਂ ਨੇ ਪਸਨੀ ’ਚ 2 ਨੇਤਾਵਾਂ ਨੂੰ ਹਿਰਾਸਤ ’ਚ ਲਿਆ ਅਤੇ ਉਨ੍ਹਾਂ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਲੈ ਗਏ। ਨੇਤਾਵਾਂ ਦੀ ਪਛਾਣ ਯਾਰ ਜਾਨ ਅਤੇ ਸ਼ੇਰ ਜਾਨ ਵਜੋਂ ਹੋਈ ਹੈ। ਇਸ ਦਰਮਿਆਨ ਸਵੇਰੇ ਪਾਕਿਸਤਾਨੀ ਫੌਜ ਨੇ ਕੇਚ ਦੇ ਦਸ਼ਤ ਬਾਲਨਿਗੋਰ ਜ਼ਿਲੇ ’ਚ ਛਾਪੇਮਾਰੀ ਮੁਹਿੰਮ ਸ਼ੁਰੂ ਕੀਤੀ। ਟੀ.ਬੀ.ਪੀ. ਦੀ ਰਿਪੋਰਟ ਅਨੁਸਾਰ ਵਸਨੀਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰਾਂ ਦੀ ਹਮਲਾਵਰ ਤਰੀਕੇ ਨਾਲ ਤਲਾਸ਼ੀ ਲਈ ਗਈ ਅਤੇ ਆਪ੍ਰੇਸ਼ਨ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਤੰਗ ਕੀਤਾ ਗਿਆ। 7 ਨੇਤਾਵਾਂ ਨੂੰ ਅਗਵਾ ਕਰ ਲਿਆ ਗਿਆ।
ਸ਼ੇਖ ਮੁਜੀਬੁਰ ਤੋਂ ਬਾਅਦ ਹੁਣ ਰਬਿੰਦਰਨਾਥ ਟੈਗੋਰ ਦੇ ਜੱਦੀ ਘਰ ਦੀ ਕੀਤੀ ਗਈ ਭੰਨਤੋੜ
NEXT STORY