ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਫੌਜ ਨੇ ਦੱਖਣੀ ਲਿਬਨਾਨ ਵਿੱਚ ਆਪਣੀ ਫੌਜੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹਿਜ਼ਬੁੱਲਾ ਦੇ ਤਿੰਨ ਲੜਾਕਿਆਂ ਨੂੰ ਮਾਰ ਮੁਕਾਉਣ ਅਤੇ ਉਨ੍ਹਾਂ ਦੇ ਕਈ ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਦੋਵਾਂ ਪਾਸਿਆਂ ਤੋਂ ਜੰਗਬੰਦੀ ਦੀਆਂ ਉਲੰਘਣਾਵਾਂ ਦੇ ਦੋਸ਼ ਲਗਾਏ ਜਾ ਰਹੇ ਹਨ।
ਇਜ਼ਰਾਈਲੀ ਹਵਾਈ ਸੈਨਾ ਨੇ ਦੱਖਣੀ ਲੇਬਨਾਨ ਵਿੱਚ 3 ਅੱਤਵਾਦੀਆਂ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਫਾਰਵਰਡ ਡਿਫੈਂਸ ਲਾਈਨ ਵੱਲ ਵਧ ਰਹੇ ਸਨ। IDF ਨੇ ਸਿਰਫ਼ ਦੱਖਣੀ ਲਿਬਨਾਨ ਹੀ ਨਹੀਂ, ਸਗੋਂ "ਯੈਲੋ ਲਾਈਨ" ਦੇ ਉੱਤਰ ਵਿੱਚ ਸਥਿਤ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਵੀ ਬੰਬਾਰੀ ਨਾਲ ਉਡਾ ਦਿੱਤਾ ਹੈ। ਇਸ ਕਾਰਵਾਈ ਦੌਰਾਨ ਇੱਕ ਇਜ਼ਰਾਈਲੀ ਸੈਨਿਕ ਦੇ ਮਾਮੂਲੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਹਿਜ਼ਬੁੱਲਾ ਦੇ ਮੁਖੀ ਨਈਮ ਕਾਸਿਮ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਇਜ਼ਰਾਈਲ ਨਾਲ ਕਿਸੇ ਵੀ ਤਰ੍ਹਾਂ ਦੀ ਸਿੱਧੀ ਗੱਲਬਾਤ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਹਥਿਆਰ ਨਹੀਂ ਸੁੱਟਾਂਗੇ। ਸਾਡੀ ਫੌਜੀ ਤਿਆਰੀ ਕਿਸੇ ਵੀ ਟਕਰਾਅ ਲਈ ਪੂਰੀ ਹੈ।'' ਉਨ੍ਹਾਂ ਲਿਬਨਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੂਟਨੀਤਕ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਿੱਧੀ ਗੱਲਬਾਤ ਬੰਦ ਕਰਕੇ ਸਿਰਫ਼ ਅਸਿੱਧੇ ਰਾਹ ਅਪਣਾਉਣੇ ਚਾਹੀਦੇ ਹਨ।
'ਹੁਣ ਹੋਰ ਸ਼ਰੀਫੀ ਨਹੀਂ...!' ਡੋਨਾਲਡ ਟਰੰਪ ਦੀ ਈਰਾਨ ਨੂੰ ਸਿੱਧੀ ਚਿਤਾਵਨੀ
NEXT STORY