ਇਸਲਾਮਾਬਾਦ—ਪਾਕਿਸਤਾਨੀ ਮਾਹਰ ਡਾਕਟਰਾਂ ਨੇ ਭਾਰਤੀ ਹਾਈ ਕਮਿਸ਼ਨ ਨੂੰ ਉਨ੍ਹਾਂ ਨੂੰ ਕਸ਼ਮੀਰ ਦਾ ਦੌਰਾ ਕਰਨ ਲਈ ਵੀਜ਼ਾ ਦੇਣ ਦੀ ਬੇਨਤੀ ਕੀਤੀ ਹੈ ਤਾਂ ਕਿ ਉਹ ਕਸ਼ਮੀਰ 'ਚ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਸਕਣ। ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (ਯੂ.ਐੱਚ.ਐੱਸ.) ਦੇ ਉਪ ਚਾਂਸਲਰ ਪ੍ਰੋਫੈਸਰ ਜਾਵੇਦ ਅਕਰਮ ਨੇ ਵੀਰਵਾਰ ਨੂੰ ਡਾਨ ਨੂੰ ਦੱਸਿਆ ਕਿ ਮੈਂ ਭਾਰਤੀ ਹਾਈ ਕਮਿਸ਼ਨ ਦੇ ਪਹਿਲੇ ਸਕੱਤਰ (ਅਰਥ ਸ਼ਾਸਤਰ ਅਤੇ ਕਾਮਰਸ) ਅਸ਼ੀਸ਼ ਸ਼ਰਮਾ ਨੂੰ ਮਿਲਿਆ ਤੇ ਉਨ੍ਹਾਂ ਨੂੰ 21 ਡਾਕਟਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਅਰਜ਼ੀ ਸੌਂਪੀ, ਜੋ ਕਸ਼ਮੀਰ ਜਾਣਾ ਚਾਹੁੰਦੇ ਹਨ ਤਾਂ ਕਿ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। 30 ਅਗਸਤ ਨੂੰ ਯੂ.ਐੱਚ.ਐੱਸ. ਅਤੇ ਪਾਕਿਸਤਾਨ ਸੁਸਾਇਟੀ ਆਫ਼ ਇੰਟਰਨਲ ਮੈਡੀਸਨ (ਪੀ.ਐੱਸ.ਆਈ.ਐੱਮ.) ਨੇ ਇਕ ਘੋਸ਼ਣਾ ਪੱਤਰ 'ਤੇ ਦਸਤਖਤ ਕੀਤੇ ਸਨ ਕਿ ਡਾਕਟਰਾਂ ਦੀ ਇਕ ਮਾਹਰ ਟੀਮ ਕਸ਼ਮੀਰ ਭੇਜੀ ਜਾਵੇਗੀ ਤੇ ਆਪਣੇ ਨਾਲਦਵਾਈਆ ਵੀ ਲਿਜਾਏਗੀ।
ਸ਼ਰਮਾ ਨਾਲ ਆਪਣੀ ਮੁਲਾਕਾਤ ਬਾਰੇ ਬੋਲਦਿਆਂ ਅਕਰਮ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਦੇ ਖੇਤਰ 'ਚ ਆਪਸੀ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ।“ਡਿਪਲੋਮੈਟ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਆਪਣੇ ਜੋਖਮ 'ਤੇ ਉਥੇ ਜਾਣ ਲਈ ਤਿਆਰ ਹਾਂ ਤੇ ਇਹ ਲਿਖਤੀ ਰੂਪ 'ਚ ਦੇਣ ਲਈ ਤਿਆਰ ਹਾਂ ਕਿ ਸਾਡੀ ਟੀਮ ਦੇ ਮੈਂਬਰਾਂ ਨਾਲ ਕਿਸੇ ਵੀ ਘਟਨਾ ਸਥਿਤੀ 'ਚ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇਹ ਮਸਲਾ ਆਪਣੀ ਸਰਕਾਰ ਕੋਲ ਚੁੱਕਣ ਤੇ ਸਾਨੂੰ ਕੰਟਰੋਲ ਰੇਖਾ ਰਾਹੀਂ ਕਸ਼ਮੀਰ 'ਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇ। ਅਕਰਮ ਨੇ ਅੱਗੇ ਕਿਹਾ ਕਿ ਜੇਕਰ ਇਸ 'ਤੇ ਇਨਕਾਰ ਕੀਤਾ ਜਾਂਦਾ ਹੈ ਤਾਂ ਅਸੀਂ ਬਿਨਾਂ ਵੀਜ਼ਾ ਦੇ ਉਥੇ ਜਾਣ ਦੀ ਕੋਸ਼ਿਸ਼ ਕਰਾਂਗੇ।
ਦੁਬਈ 'ਚ ਪਾਕਿਸਤਾਨੀ ਨੇ ਕੀਤੀ 12 ਸਾਲਾ ਭਾਰਤੀ ਬੱਚੀ ਨਾਲ ਛੇੜਛਾੜ
NEXT STORY