ਇਸਲਾਮਾਬਾਦ- ਪਾਕਿਸਤਾਨ ਵਿਚ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਸਰਕਾਰੀ ਮੁਲਾਜ਼ਮ ਵੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰ ਆਏ ਹਨ। ਉਥੇ ਹੀ ਡਾਂਗਾਂ ਅਤੇ ਬੰਦੂਕਾਂ ਦੇ ਜ਼ੋਰ 'ਤੇ ਸਭ ਨੂੰ ਦਬਾ ਕੇ ਰੱਖਣ ਵਾਲੀ ਪਾਕਿਸਤਾਨੀ ਸਰਕਾਰ ਦੇ ਇਸ਼ਾਰੇ 'ਤੇ ਪੁਲਸ ਨੇ ਇਨ੍ਹਾਂ ਨਿਹੱਥੇ ਮੁਲਾਜ਼ਮਾਂ ਉਪਰ ਨਾ ਸਿਰਫ ਹੰਝੂ ਗੈਸ ਦੇ ਗੋਲੇ ਦਾਗੇ, ਸਗੋਂ ਲਾਠੀਚਾਰਜ ਕਰ ਕੇ ਖਦੇੜਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ -ਅਮਰੀਕਾ ਦੇ ਮਿੰਨੀਸੋਟਾ 'ਚ ਸਿਹਤ ਕੇਂਦਰ 'ਚ ਗੋਲੀਬਾਰੀ, ਇਕ ਦੀ ਮੌਤ ਤੇ ਚਾਰ ਜ਼ਖਮੀ
ਬੁੱਧਵਾਰ ਨੂੰ ਪਾਕਿਸਤਾਨੀ ਸਕੱਤਰੇਤ ਦੇ ਨੇੜੇ ਇਕੱਠੇ ਹੋਏ ਕਈ ਮੁਲਾਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਹੈ। ਮੁਲਾਜ਼ਮਾਂ ਦੇ ਇਸਲਾਮਾਬਾਦ ਦੀਆਂ ਸੜਕਾਂ 'ਤੇ ਉਤਰ ਕੇ ਅੰਦੋਲਨ ਕਰਨ ਨੂੰ ਇਮਰਾਨ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨਾਲ ਜੋੜ ਦਿੱਤਾ ਹੈ। ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਰੈੱਡ ਜ਼ੋਨ ਦੀ ਸੁਰੱਖਿਆ ਅਤੇ ਮੁਲਾਜ਼ਮਾਂ ਦੇ ਅੰਦੋਲਨ 'ਤੇ ਬਹੁਤ ਚਿੰਤਤ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ ਨੇ ਸਬੰਧਿਤ ਮੰਤਰਾਲਿਆਂ ਨੂੰ ਮੁਲਾਜ਼ਮਾਂ ਦੇ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਹਨ।
ਪੂਰੇ ਇਸਲਾਮਾਬਾਦ ਦੀਆਂ ਸੜਕਾਂ 'ਤੇ ਮੁਲਾਜ਼ਮਾਂ ਦਾ ਕਬਜ਼ਾ
ਇਹ ਪ੍ਰਦਰਸ਼ਨ ਰਾਜਧਾਨੀ ਇਸਲਾਮਾਬਾਦ ਦੇ ਸਕੱਤਰੇਤ ਬਲਾਕ, ਕੈਬਨਿਟ ਬਲਾਕ ਅਤੇ ਕਾਂਸਟੀਚਿਊਸ਼ਨ ਐਵੇਨਿਊ ਸਣੇ ਕਈ ਇਲਾਕਿਆਂ ਵਿਚ ਕੀਤੇ ਗਏ। ਇ ਸਲਾਮਾਬਾਦ ਦੇ ਨੈਸ਼ਨਲ ਪ੍ਰੈੱਸ ਕਲੱਬ ਦੇ ਬਾਹਰ ਵੀ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਚ ਬਲੋਚਿਸਤਾਨ ਅਤੇ ਪੰਜਾਬ ਵਿਚ ਤਾਇਨਾਤ ਮੁਲਾਜ਼ਮ ਵੀ ਸ਼ਾਮਲ ਸਨ। ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਵਲੋਂ ਮਾਰਚ ਸ਼ੁਰੂ ਕੀਤੀ, ਜਿਸ ਪਿੱਛੋਂ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗਦੇ ਹੋਏ ਡਾਂਗਾ ਵਰ੍ਹਾਈਆਂ।
ਇਹ ਵੀ ਪੜ੍ਹੋ -ਕਾਬੁਲ - ਬੰਬ ਧਮਾਕੇ 'ਚ ਪੁਲਸ ਪ੍ਰਮੁੱਖ ਤੇ ਉਸ ਦੇ ਬਾਡੀਗਾਰਡ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨ 'ਚ 58 ਹਜ਼ਾਰ ਤੋਂ ਵਧੇਰੇ ਨਕਲੀ ਵੈਕਸੀਨ ਦਾ ਪਰਦਾਫਾਸ਼
NEXT STORY