ਟੈਕਸਾਸ : ਅਮਰੀਕਨ ਏਅਰਲਾਈਨ ਦੀ ਇਕ ਫਲਾਈਟ ਵਿਚ ਮਹਿਲਾ ਯਾਤਰੀ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਕਰੂ ਮੈਂਬਰਾਂ ਨੂੰ ਉਸ ਮਹਿਲਾ ਨੂੰ ਸੀਟ ਨਾਲ ਬੰਨ੍ਹਣ ਲਈ ਮਜ਼ਬੂਰ ਹੋਣਾ ਪਿਆ। ਇਸ ਪੂਰੀ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਘਟਨਾ 6 ਜੁਲਾਈ ਦੀ ਦੱਸੀ ਜਾ ਰਹੀ ਹੈ, ਜਦੋਂ ਟੈਕਸਾਸ ਤੋਂ ਨੌਰਥ ਕੈਲੀਫੋਰਨੀਆ ਜਾ ਰਹੀ ਫਲਾਈਟ ਵਿਚ ਮਹਿਲਾ ਯਾਤਰੀ ਵੱਲੋਂ ਅਜੀਬ ਵਤੀਰਾ ਕੀਤਾ ਗਿਆ। ਮਹਿਲਾ ਯਾਤਰੀ ਨੇ ਉੱਡਦੀ ਫਲਾਈਟ ਵਿਚ ਬੋਰਡਿੰਗ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼। ਇੰਨਾ ਹੀ ਰੋਕਣ ’ਤੇ ਉਹ ਹਮਲਾਵਰ ਹੋ ਗਈ, ਜਿਸ ਕਾਰਨ ਕਈ ਫਲਾਈਟ ਅਟੈਂਡੈਂਟਸ ਨੂੰ ਸੱਟਾਂ ਵੀ ਲੱਗੀਆਂ।
ਇਹ ਵੀ ਪੜ੍ਹੋ: ਐਕਸ਼ਨ ਹੀਰੋ ਜੈਕੀ ਚੈਨ ਦੀ ਖ਼ਾਹਿਸ਼, ਚੀਨ ਦੀ ਕਮਿਊਨਿਸਟ ਪਾਰਟੀ ’ਚ ਚਾਹੁੰਦੇ ਨੇ ‘ਐਂਟਰੀ’
ਇਕ ਅੰਗ੍ਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਮਹਿਲਾ ਯਾਤਰੀ ਦੇ ਇਸ ਵਤੀਰੇ ਨੂੰ ਦੇਖ ਕੇ ਕਰੂ ਮੈਂਬਰਾਂ ਨੇ ਐਕਸ਼ਨ ਲਿਆ ਅਤੇ ਮਹਿਲਾ ਨੂੰ ਟੈਪ ਨਾਲ ਸੀਟ ’ਤੇ ਬੰਨ ਦਿੱਤਾ। ਅਮਰੀਕਨ ਏਅਰਲਾਈਨ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੇ ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਮਲਾਵਰ ਹੋਈ ਮਹਿਲਾ ਯਾਤਰੀ ਨੂੰ ਉਦੋਂ ਤੱਕ ਸੀਟ ਨਾਲ ਬੰਨ੍ਹੀ ਰੱਖਿਆ, ਜਦੋਂ ਤੱਕ ਫਲਾਈਟ ਆਪਣੀ ਮੰਜ਼ਲ ’ਤੇ ਲੈਂਡ ਨਹੀਂ ਹੋਈ। ਉਥੇ ਹੀ ਫਲਾਈਟ ਦੀ ਲੈਂਡਿੰਗ ਦੇ ਬਾਅਦ ਸੁਰੱਖਿਆ ਕਰਮੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ, ਜਿਸ ਦੇ ਬਾਅਦ ਮਹਿਲਾ ਯਾਤਰੀ ਨੂੰ ਮੈਡੀਕਲ ਜਾਂਚ ਲਈ ਹਪਸਤਾਲ ਲਿਜਾਇਆ ਗਿਆ। ਅਮਰੀਕਨ ਏਅਲਾਈਨ ਨੇ ਦੱਸਿਆ ਕਿ ਅਜੇ ਮਹਿਲਾ ਦੀ ਪਛਾਣ ਨਹੀਂ ਹੋ ਸਕਦੀ ਹੈ ਅਤੇ ਉਸ ਨੂੰ ਅੱਗੇ ਦੀ ਯਾਤਰੀ ਲਈ ਬੈਨ ਕਰਕੇ ਬਲੈਕ ਲਿਸਟ ਵਿਚ ਪਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇਰਾਕ: ਹਸਪਤਾਲ ਦੇ ਕੋਰੋਨਾ ਵਾਰਡ ’ਚ ਲੱਗੀ ਭਿਆਨਕ ਅੱਗ, ਘੱਟ ਤੋਂ ਘੱਟ 50 ਲੋਕ ਜਿੰਦਾ ਸੜ੍ਹੇ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਜੰਗਲੀ ਅੱਗ ਨੇ ਤਬਾਹ ਕੀਤੀ 3 ਲੱਖ ਏਕੜ ਜ਼ਮੀਨ
NEXT STORY