ਇਸਲਾਮਾਬਾਦ (ਬਿਊਰੋ)– ਪਸ਼ਤੂਨ ਤਹਿਫੁਜ਼ ਮੂਵਮੈਂਟ (ਪੀ. ਟੀ. ਐੱਮ.) ਦੀ ਨੇਤਾ ਤੇ ਮਹਿਲਾ ਅਧਿਕਾਰ ਕਾਰਕੁੰਨ ਗੁਲਾਲਈ ਇਸਮਾਇਲ ਦੀ ਪਾਕਿਸਤਾਨ ’ਚ ਮਨੁੱਖੀ ਅਧਿਕਾਰਾਂ ਲਈ ਐਵਾਰਡ ਮਿਲਣ ਤੋਂ ਬਾਅਦ ਸਖ਼ਤ ਨਿੰਦਿਆ ਹੋ ਰਹੀ ਹੈ।
ਇਹ ਐਵਾਰਡ ਜੇਨੇਵਾ ਸਮਿਟ ਫਾਰ ਹਿਊਮਨ ਰਾਈਟਸ ਐਂਡ ਡੈਮੋਕ੍ਰੇਸੀ ਵਲੋਂ ‘ਪਾਕਿਸਤਾਨ ’ਚ ਮਹਿਲਾਵਾਂ ਨੂੰ ਸ਼ਕਤੀਕਰਨ ਲਈ ਕੈਦ ਤੇ ਤਸੀਹੇ ਤੋਂ ਬਚਣ’ ਲਈ ਦਿੱਤਾ ਗਿਆ ਸੀ। ਹਾਲਾਂਕਿ ਐਵਾਰਡ ਤੇ ਐਲਾਨ ਨੂੰ ਦੇਸ਼ ’ਚ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਡੇਲੀ ਪਾਕਿਸਤਾਨ ਮੁਤਾਬਕ ਟਵਿਟਰ ਦੇ ਜ਼ਿਆਦਾਤਰ ਯੂਜ਼ਰਸ ਨੇ ਇਸ ਐਵਾਰਡ ਨੂੰ ਲੈ ਕੇ ਕਾਰਕੁੰਨ ਤੇ ਸੰਗਠਨ ਦੀ ਨਿੰਦਿਆ ਕੀਤੀ ਹੈ। ਸੋਸ਼ਲ ਮੀਡੀਆ ਯੂਜ਼ਰਸ ’ਚੋਂ ਇਕ ਨੇ ਲਿਖਿਆ, ‘ਜੋ ਕੋਈ ਵੀ ਪਾਕਿਸਤਾਨ ਦੇ ਖ਼ਿਲਾਫ਼ ਹੈ, ਉਹ ਉਸ ਨੂੰ ਐਵਾਰਡ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਸਿਰਫ ਦੇਸ਼-ਧ੍ਰੋਹੀਆਂ ਦੇ ਮਾਧਿਅਮ ਨਾਲ ਪਾਕਿਸਤਾਨ ਨੂੰ ਕਮਜ਼ੋਰ ਕਰ ਸਕਦੇ ਹਨ ਪਰ ਲੜਾਈ ਦੇ ਮਾਧਿਅਮ ਨਾਲ ਨਹੀਂ।’
ਇਹ ਖ਼ਬਰ ਵੀ ਪੜ੍ਹੋ : ਬਿਲਾਵਲ ਭੁੱਟੋ ਨੇ ਇਮਰਾਨ ਖ਼ਾਨ ਨੂੰ ਦੱਸਿਆ ‘ਕਾਇਰ’, ਰੇਪ ’ਤੇ ਦਿੱਤੇ ਬਿਆਨ ’ਤੇ ਕੱਢਿਆ ਗੁੱਸਾ
ਮਾਹਿਰ ਦੁਹਰਾਉਂਦੇ ਹਨ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿਉਂਕਿ ਜ਼ਿਆਦਾਤਰ ਪਾਕਿਸਤਾਨੀਆਂ ਨੂੰ ਸੂਬੇ ਦੇ ਖ਼ਿਲਾਫ਼ ਨਿੰਦਿਆ ਪਸੰਦ ਨਹੀਂ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀ ਸੱਚ ਹੈ ਕਿ ਅਧਿਕਾਰੀਆਂ ਨੂੰ ਵੀ ਇਹ ਪਸੰਦ ਨਹੀਂ ਹੈ।
ਅਜਿਹੇ ਕਈ ਮਾਮਲੇ ਹਨ, ਜਦੋਂ ਕਾਰਕੁੰਨਾਂ ਤੇ ਵਿਰੋਧ ਦੀਆਂ ਆਵਾਜ਼ਾਂ ਨੂੰ ਜ਼ੋਰ-ਜ਼ਬਰਦਸਤੀ ਚੁੱਪ ਕਰਵਾ ਦਿੱਤਾ ਗਿਆ ਹੈ। ਇਹ ਹਰਕਤਾਂ ਵਿਰੋਧੀ ਧਿਰ ਨੂੰ ਹੋਰ ਮੁੱਖ ਬਣਾਉਂਦੀਆਂ ਹਨ ਕਿਉਂਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਾਰੇ ਉਨ੍ਹਾਂ ਬਾਰੇ ਜਾਣਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿ : ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਵੱਡਾ ਬੰਬ ਧਮਾਕਾ, ਤਸਵੀਰਾਂ ਅਤੇ ਵੀਡੀਓ
NEXT STORY