ਪਾਕਿਸਤਾਨ (ਬਿਊਰੋ)– ਪਾਕਿਸਤਾਨ ’ਚ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ-ਜਰਦਾਰੀ ਨੇ ਯੌਨ ਹਿੰਸਾ ’ਤੇ ਵਿਵਾਦਿਤ ਟਿੱਪਣੀ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਕ ਵਿਅਕਤੀ ਜੋ ਕੱਪੜੇ ਪਹਿਨਦਾ ਹੈ, ਉਸ ਦਾ ਰੇਪ ਜਾਂ ਦੁਰਵਿਵਹਾਰ ਨਾਲ ਕੋਈ ਸਬੰਧ ਨਹੀਂ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਮੁਖੀ ਬਿਲਾਵਲ ਭੁੱਟੋ-ਜਰਦਾਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ‘ਕਾਇਰ’ ਦੱਸਿਆ ਤੇ ਉਸ ਦੀ ਟਿੱਪਣੀ ਨੂੰ ‘ਨਿਰਾਸ਼ਾਜਨਕ’ ਦੱਸਿਆ। ਇਕ ਇੰਟਰਵਿਊ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੁਝਾਅ ਦਿੱਤਾ ਸੀ ਕਿ ‘ਸਮਾਜ ’ਚ ਲੋਭ’ ਤੋਂ ਬਚਣਾ ਮਹਿਲਾਵਾਂ ਦੇ ਖ਼ਿਲਾਫ਼ ਯੌਨ ਹਿੰਸਾ ਨੂੰ ਰੋਕਣ ਦਾ ਤਰੀਕਾ ਹੈ।
ਬਿਲਾਵਲ ਨੇ ਕਿਹਾ, ‘ਅਜਿਹੇ ਅਪਰਾਧਾਂ ਨੂੰ ਕਿਸੇ ਇਕ ਕਾਰਨ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਕਿਸੇ ਵਿਅਕਤੀ ਦੇ ਕੱਪੜਿਆਂ ਦਾ ਰੇਪ ਜਾਂ ਦੁਰਵਿਵਹਾਰ ਨਾਲ ਕੋਈ ਸਬੰਧ ਨਹੀਂ ਹੈ। ਸੱਤਾ ’ਚ ਆਉਣ ਤੋਂ ਪਹਿਲਾਂ ਤੇ ਬਾਅਦ ’ਚ ਇਮਰਾਨ ਖ਼ਾਨ ਦੇ ਬਿਆਨ ਅਲੱਗ ਹਨ। ਉਹ ਪਹਿਲੇ ਦਿਨ ਤੋਂ ਹੀ ਕਾਇਰ ਸਨ।’
ਇਹ ਖ਼ਬਰ ਵੀ ਪੜ੍ਹੋ : ਦੇਸ਼ ਦੇ ਨਾਂ ਨੂੰ ਲੈ ਕੇ ਬੋਲੀ ਕੰਗਨਾ ਰਣੌਤ, ਕਿਹਾ– ‘ਇੰਡੀਆ’ ਗੁਲਾਮੀ ਦੀ ਪਛਾਣ, ‘ਭਾਰਤ’ ਹੋਵੇ ਦੇਸ਼ ਦਾ ਨਾਂ
ਐੱਚ. ਬੀ. ਓ. ’ਤੇ ਐਕਸੀਓਸ ਨਾਲ ਇਕ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ ਸੀ, ‘ਜੇਕਰ ਇਕ ਮਹਿਲਾ ਨੇ ਬਹੁਤ ਘੱਟ ਕੱਪੜੇ ਪਹਿਨੇ ਹਨ ਤਾਂ ਇਸ ਦਾ ਮਰਦਾਂ ’ਤੇ ਅਸਰ ਪਵੇਗਾ, ਜਦੋਂ ਤਕ ਕਿ ਉਹ ਰੋਬੋਨ ਨਾ ਹੋਣ। ਇਹ ਸਾਧਾਰਨ ਗਿਆਨ ਹੈ। ਸਮਾਜ ’ਚ ਲੋਭ ਤੋਂ ਬਚੋ। ਸਾਡੇ ਇਥੇ ਡਿਸਕੋ ਨਹੀਂ ਹਨ, ਸਾਡੇ ਕੋਲ ਨਾਈਟਕਲੱਬ ਨਹੀਂ ਹਨ। ਇਹ ਇਥੇ ਇਕ ਪੂਰੀ ਤਰ੍ਹਾਂ ਨਾਲ ਅਲੱਗ ਸਮਾਜ ਦਾ ਜੀਵਨ ਹੈ।’
ਪਾਕਿਸਤਾਨ ’ਚ ਅਧਿਕਾਰਕ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੇਸ਼ ’ਚ ਹਰ ਦਿਨ ਘੱਟ ਤੋਂ ਘੱਟ 11 ਰੇਪ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਪਿਛਲੇ ਛੇ ਸਾਲਾਂ ’ਚ ਪੁਲਸ ਕੋਲ 22,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਸਿਰਫ 77 ਲੋਕਾਂ ਨੂੰ ਹੀ ਦੋਸ਼ੀ ਠਹਿਰਾਇ ਗਿਆ ਹੈ, ਜੋ ਕੁਲ ਅੰਕੜੇ ਦਾ 0.3 ਫੀਸਦੀ ਹੈ, ਜਿਵੇਂ ਕਿ ਜਿਓ ਨਿਊਜ਼ ਨੇ ਦੱਸਿਆ ਹੈ।
ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ
NEXT STORY