ਪੇਸ਼ਾਵਰ-ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਸਵਾਤੀ ਨੇ ਹਾਲ ਹੀ 'ਚ ਦੱਸਿਆ ਕਿ ਪਿਛਲੇ 50 ਸਾਲਾਂ ਦੌਰਾਨ ਪਾਕਿਸਤਾਨੀ ਰੇਲਵੇ ਨੂੰ ਕਰੀਬ 1.2 ਟ੍ਰਿਲੀਅਨ ਰੁਪਏ ਦਾ ਨੁਕਸਾਨ ਹੋਇਆ ਹੈ। ਡਾਨ ਦੀ ਰਿਪੋਰਟ ਮੁਤਾਬਕ ਰੇਲ ਮੰਤਰੀ ਨੇ ਹਫਤੇ ਭਰ ਪਹਿਲਾਂ ਪੱਤਰਕਾਰਾਂ ਨਾਲ ਪੇਸ਼ਾਵਰ 'ਚ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਰਫ ਪਿਛਲੇ ਦੋ ਦਹਾਕਿਆਂ ਦੌਰਾਨ ਹੀ ਰੇਲਵੇ ਨੂੰ ਕਰੀਬ ਇਸ ਦਾ 90 ਫੀਸਦੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ -ਗੋਰਖਧੰਧਾ : ਭਾਰਤੀ ਪਾਸਪੋਰਟ 'ਤੇ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਬੰਗਲਾਦੇਸ਼ੀ ਨਾਗਰਿਕ
ਪਾਕਿਸਤਾਨੀ ਰੇਲ ਮੰਤਰੀ ਨੇ ਦੱਸਿਆ ਕਿ ਅਨੁਮਾਨਿਤ ਤੌਰ 'ਤੇ ਹਰ ਸਾਲ ਰੇਲਵੇ ਨੂੰ 35 ਤੋਂ 40 ਅਰਬ ਰੁਪਏ ਦਾ ਉਸ ਨੂੰ ਘਾਟਾ ਹੋ ਰਿਹਾ ਹੈ। ਸਰਕਾਰ ਨੇ ਇਸ ਦੀ ਬਿਹਤਰੀ ਨੂੰ ਲੈ ਕੇ ਯੋਜਨਾ ਬਣਾਈ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਕਿਵੇਂ ਹੋਵੇਗਾ। ਦਰਅਸਲ ਪਾਕਿਸਤਾਨ ਦੀ ਕੰਗਾਲ ਰੇਲ ਦੀ ਹਾਲਤ ਬੇਹਦ ਖਸਤਾ ਹੋ ਚੁੱਕੀ ਹੈ। ਉਹ ਭਾਰਤ ਦੇ 21 ਟ੍ਰੇਨ ਕੋਚ ਨੂੰ ਪਿਛਲੇ ਕਰੀਬ ਡੇਢ ਸਾਲ ਤੋਂ ਆਪਣੇ ਇਥੇ ਪਟੜੀ 'ਤੇ ਦੌੜਾ ਰਿਹਾ ਹੈ।
ਇਹ ਵੀ ਪੜ੍ਹੋ -ਪੈਰਿਸ 'ਚ FATF ਹੈੱਡਕੁਆਰਟਰ ਦੇ ਬਾਹਰ ਪਾਕਿ ਵਿਰੁੱਧ ਪ੍ਰਦਰਸ਼ਨ, ਬਲੈਕਲਿਸਟ ਕਰਨ ਦੀ ਚੁੱਕੀ ਮੰਗ
ਰੇਲਵੇ ਦੇ ਅਪਗ੍ਰੇਡੇਸ਼ਨ ਦੀ ਦਿਸ਼ਾ 'ਚ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੂੰ ਉਮੀਦ ਸੀ ਕਿ ਚੀਨ ਵੱਲੋਂ ਨਿਵੇਸ਼ ਕੀਤਾ ਜਾਵੇਗਾ ਪਰ ਉਸ ਦੇ ਇਸ ਸੁਪਨੇ 'ਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ। ਲਗਾਤਾਰ ਖਸਤਾਹਾਲ ਪਾਕਿਸਤਾਨੀ ਰੇਲ ਨੂੰ ਲੈ ਕੇ ਚੀਨ ਨੇ ਵੀ ਉਸ ਨੂੰ 'ਧੋਖਾ' ਦਿੱਤਾ ਹੈ। ਪਾਕਿਸਤਾਨ, ਭਾਰਤ ਦੀ 21 ਕੋਚ ਦਾ ਡੇਢ ਸਾਲ ਤੋਂ ਇਸਤੇਮਾਲ ਕਰ ਰਿਹਾ ਹੈ ਅਤੇ ਵਾਪਸੀ ਦੀਆਂ ਕਈ ਬੇਨਤੀਆਂ ਦੇ ਬਾਵਜੂਦ ਉਹ ਉਨ੍ਹਾਂ ਡਿੱਬਿਆਂ ਨੂੰ ਵਾਪਸ ਨਹੀਂ ਕਰ ਰਿਹਾ ਹੈ।
ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦੀ ਖੇਪ ਕੀਤੀ ਪ੍ਰਾਪਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਗੋਰਖਧੰਧਾ : ਭਾਰਤੀ ਪਾਸਪੋਰਟ 'ਤੇ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਬੰਗਲਾਦੇਸ਼ੀ ਨਾਗਰਿਕ
NEXT STORY