ਕਾਠਮੰਡੂ-ਭਾਰਤ ਦੇ ਸੀਰਮ ਇੰਸਟੀਚਿਊਟ ਤੋਂ ਖਰੀਦੀ ਗਈ ਕੋਵਿਡ-19 ਟੀਕੇ ਕੋਵਿਡਸ਼ੀਲਡ ਦੀਆਂ 10 ਲੱਖ ਖੁਰਾਕਾਂ ਦੀ ਖੇਪ ਨੇਪਾਲ ਨੂੰ ਐਤਵਾਰ ਨੂੰ ਪ੍ਰਾਪਤ ਕੀਤੀ। ਇਸ ਨਾਲ ਦੇਸ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ 'ਚ ਕਾਫੀ ਸਹਾਇਤਾ ਮਿਲੇਗੀ। ਕਾਠਮੰਡੂ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਕੋਵਿਡ-19 ਟੀਕੇ ਦੀ ਖੇਪ ਨੂੰ ਲੈ ਕੇ ਏਅਰ ਇੰਡੀਆ ਦਾ ਇਕ ਜਹਾਜ਼ ਐਤਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ।
ਇਹ ਵੀ ਪੜ੍ਹੋ -ਇਸਰਾਈਲ ਖੋਜਕਰਤਾਵਾਂ ਦਾ ਦਾਅਵਾ-ਫਾਈਜ਼ਰ ਦੀ ਵੈਕਸੀਨ ਨੇ ਰੋਕਿਆ 99 ਫੀਸਦੀ ਕੋਰੋਨਾ ਵਾਇਰਸ
ਨੇਪਾਲ ਸਰਕਾਰ ਨੇ ਸੀਰਮ ਇੰਸਟੀਚਿਊਟ ਵੱਲੋਂ ਨਿਰਮਿਤ ਟੀਕੇ ਦੀਆਂ ਕੁੱਲ 20 ਲੱਖ ਖੁਰਾਕਾਂ ਖਰੀਦਣ ਦਾ ਫੈਸਲਾ ਲਿਆ ਹੈ। ਪਿਛਲੇ ਮਹੀਨੇ ਭਾਰਤ ਨੇ ਨੇਪਾਲ ਨੂੰ ਕੋਵਿਡਸ਼ੀਲਡ ਟੀਕੇ ਦੀਆਂ 10 ਲੱਖ ਖੁਰਾਕਾਂ ਮੁਫਤ ਮੁਹੱਈਆ ਕਰਵਾਈਆਂ ਸਨ। ਨੇਪਾਲ ਸਰਕਾਰ ਸਿਹਤ ਮੁਲਾਜ਼ਮਾਂ, ਸੁਰੱਖਿਆ ਮੁਲਾਜ਼ਮਾਂ ਅਤੇ ਪੱਤਰਕਾਰਾਂ ਦਾ ਟੀਕਾਕਰਨ ਸ਼ੁਰੂ ਕਰ ਚੁੱਕੀ ਹੈ।
ਇਹ ਵੀ ਪੜ੍ਹੋ -ਸਰਹੱਦ 'ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਸਰਾਈਲ ਖੋਜਕਰਤਾਵਾਂ ਦਾ ਦਾਅਵਾ-ਫਾਈਜ਼ਰ ਦੀ ਵੈਕਸੀਨ ਨੇ ਰੋਕਿਆ 99 ਫੀਸਦੀ ਕੋਰੋਨਾ ਵਾਇਰਸ
NEXT STORY