ਇੰਟਰਨੈਸ਼ਨਲ ਡੈਸਕ-ਫਰਾਂਸ ਦੀ ਰਾਜਧਾਨੀ ਪੈਰਿਸ 'ਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਅੱਜ ਹੋਣ ਵਾਲੀ ਬੈਠਕ ਤੋਂ ਠੀਕ ਪਹਿਲਾਂ ਬਲੂਚ, ਪਸ਼ਤੂਨ, ਉਈਗਰ, ਤਿੱਬਤ ਅਤੇ ਹਾਂਗਕਾਂਗ ਮੂਲ ਦੇ ਅਸੰਤੁਸ਼ਟਾਂ ਨੇ ਪਾਕਿਸਤਾਨੀ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਅੰਤਰਰਾਸ਼ਟਰੀ ਨਿਗਰਾਨੀ ਸੰਸਥਾ ਪਾਕਿਸਤਾਨ ਨੂੰ ਬਲੈਕਲਿਸਟ ਕਰੇ ਅਤੇ ਇਸ ਮਾਮਲੇ ਨਾਲ ਚੀਨ ਦੀ ਦਖਲਅੰਦਾਜ਼ੀ ਨੂੰ ਦੂਰ ਰੱਖੇ।
ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦੀ ਖੇਪ ਕੀਤੀ ਪ੍ਰਾਪਤ
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਾਰ-ਵਾਰ FATF ਦੀ ਕਾਰਵਾਈ ਤੋਂ ਬਚਣ ਲਈ ਚੀਨ ਦੀ ਮਦਦ ਲੈਂਦਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਪਾਕਿਸਤਾਨ ਸਰਕਾਰ ਅੱਤਵਾਦ ਸਮੂਹ ਦੇ ਨੇਤਾਵਾਂ ਨੂੰ ਫੜਨ ਦੀਆਂ ਖੋਖਲੀਆਂ ਕਾਰਵਾਈਆਂ ਦਿਖਾ ਕੇ FATF ਦੀਆਂ ਅੱਖਾਂ 'ਚ ਮਿੱਟੀ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਸੰਯੁਕਤ ਰਾਸ਼ਟਰ ਸੂਚੀਬੱਧ ਅੱਤਵਾਦੀ ਸੰਸਥਾਵਾਂ ਲਸ਼ਕਰ-ਏ-ਤੋਇਬਾ (ਅਬ ਜਮਾਤ ਉਦ ਦਾਵਾ) ਵਜੋਂ ਫਿਰ ਤੋਂ ਸੰਗਠਿਤ ਅਤੇ ਜੈਸ਼-ਏ-ਮੁਹੰਮਦ ਫੰਡ ਇਕੱਠਾ ਕਰਨ ਸਮੇਤ ਪਾਕਿਸਤਾਨ 'ਚ ਸੁਤੰਤਰ ਰੂਪ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਾਕ ਸਰਕਾਰ ਦੇ ਕਹਿਣ 'ਤੇ 'JuD ਦੇ ਚੈਰਿਟੀ ਫੰਡ, ਫਲਾਹ ਈ ਇਨਸਾਨੀਅਤ ਫਾਉਂਡੇਸ਼ਨ (FeF) ਨੇ ਧਨ ਇਕੱਠਾ ਕਰਨਾ ਜਾਰੀ ਰੱਖਿਆ ਹੈ। FeF ਮੁਖੀ ਹਾਫਿਜ਼ ਅਬਦੁਰ ਰਾਊਫ ਸਰਗਰਮ ਰੂਪ ਨਾਲ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ -ਇਸਰਾਈਲ ਖੋਜਕਰਤਾਵਾਂ ਦਾ ਦਾਅਵਾ-ਫਾਈਜ਼ਰ ਦੀ ਵੈਕਸੀਨ ਨੇ ਰੋਕਿਆ 99 ਫੀਸਦੀ ਕੋਰੋਨਾ ਵਾਇਰਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨੇਪਾਲ ਨੇ ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦੀ ਖੇਪ ਕੀਤੀ ਪ੍ਰਾਪਤ
NEXT STORY