ਨਵੀਂ ਦਿੱਲੀ (ਅਨਸ)-ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਪਾਕਿਸਤਾਨ ਸਰਕਾਰ ਦੇ ਮੁਆਫੀ ਦੇ ਪ੍ਰਸਤਾਵ ਨੂੰ ਇਹ ਕਹਿੰਦੇ ਹੋਏ ਖਾਰਿਜ਼ ਕਰ ਦਿੱਤਾ ਹੈ ਕਿ ਉਸ ਦਾ ਸੰਘਰਸ਼ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹ ਸ਼ਰੀਆ ਸਥਾਪਤ ਨਹੀਂ ਕਰ ਲੈਂਦਾ। ਟੀ. ਟੀ. ਪੀ. ਨੇ ਪਾਕਿਸਤਾਨ ਸੁਰੱਖਿਆ ਬਲਾਂ ਨੂੰ ਮੁਆਫੀ ਮੰਗਣ ਨੂੰ ਵੀ ਕਿਹਾ। ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨਾਂ ਵਿਚੋਂ ਇਕ ਟੀ. ਟੀ. ਪੀ. ਦਾ ਕਹਿਣਾ ਹੈ ਕਿ ਮੁਆਫੀ ਗਲਤੀਆਂ ਲਈ ਮੰਗੀ ਜਾਂਦੀ ਹੈ, ਸਾਨੂੰ ਆਪਣੇ ਸੰਘਰਸ਼ ’ਤੇ ਮਾਣ ਹੈ, ਸਾਨੂੰ ਆਪਣੇ ਦੁਸ਼ਮਣਾਂ ਤੋਂ ਕਦੇ ਮੁਆਫੀ ਨਹੀਂ ਮੰਗੀ।
ਇਹ ਵੀ ਪੜ੍ਹੋ : ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ
ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਪੇਸ਼ਕਸ਼ ਕੀਤੀ ਸੀ ਕਿ ਟੀ. ਟੀ. ਪੀ. ਜੇਕਰ ਹਿੰਸਾ ਤਿਆਗ ਦਿੰਦਾ ਹੈ, ਤਾਂ ਪਾਕਿਸਤਾਨ ਸਰਕਾਰ ਦੇ ਹੁਕਮ ਮੰਨਦਾ ਹੈ ਅਤੇ ਸੰਵਿਧਾਨ ਪ੍ਰਤੀ ਵਚਨਬੱਧ ਹੈ ਤਾਂ ਪਾਕਿਸਤਾਨ ਟੀ. ਟੀ. ਪੀ. ਦੇ ਮੈਂਬਰਾਂ ਨੂੰ ਮੁਆਫੀ ਦੇਣ ਲਈ ਤਿਆਰ ਹੋਵੇਗਾ। ਅਸ਼ਾਂਤ ਸੂਬੇ ਖੈਬਰ ਪਖਤੂਨਖਵਾ (ਕੇ. ਪੀ.) ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚ ਪਾਕਿਸਤਾਨੀ ਫੌਜ ਅਤੇ ਟੀ. ਟੀ. ਪੀ. ਵਿਚਾਲੇ ਪਿਛਲੇ 2 ਹਫਤਿਆਂ ਤੋਂ ਭਾਰੀ ਲੜਾਈ ਜਾਰੀ ਹੈ। ਟੀ. ਟੀ. ਪੀ. ਦੀ ਧਮਕੀ ਕਾਰਨ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਦੌਰੇ ਤੋਂ ਪਿੱਛੇ ਹੱਟ ਗਈ ਅਤੇ ਪਾਕਿਸਤਾਨ ਛੱਡਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਸਮਾਵੇਸ਼ੀ ਅਫਗਾਨ ਸਰਕਾਰ ਬਾਰੇ ਤਾਲਿਬਾਨ ਨਾਲ ਗੱਲਬਾਤ ਕੀਤੀ ਸ਼ੁਰੂ : ਇਮਰਾਨ ਖਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਸੰਸਦ ਭਵਨ 'ਚ ਦੰਗਾ ਕਰਨ ਵਾਲਿਆਂ ਦੇ ਸਮਰਥਨ 'ਚ ਆਯੋਜਿਤ ਰੈਲੀ ਨੂੰ ਲੈ ਕੇ ਪੁਲਸ ਮੁਸਤੈਦ
NEXT STORY