ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਉਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ਦੇ ਹਾਂਗੁ ਜ਼ਿਲ੍ਹੇ ਵਿਚ ਗੈਸ ਲੀਕ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਗੁਲਸ਼ਨ ਕਾਲੋਨੀ ਵਿਚ ਇਕ ਘਰ ਵਿਚ ਹੀਟਰ ਵਿਚੋਂ ਗੈਸ ਲੀਕ ਹੋਣ ਦੇ ਬਾਅਦ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ : ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ
ਜਿਸ ਵਿਚ 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਪਰਿਵਾਰ ਦੇ ਲੋਕ ਡੂੰਘੀ ਨੀਂਦ ਵਿਚ ਸੌਂ ਰਹੇ ਸਨ। ਉਨ੍ਹਾਂ ਨੇ ਠੰਡ ਤੋਂ ਬਚਣ ਲਈ ਹੀਟਰ ਆਨ ਕਰਕੇ ਰੱਖਿਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਵੱਡਾ ਦਾਅਵਾ, ਬ੍ਰਿਟੇਨ ’ਚ ਕੋਵਿਡ ਕਾਰਨ ਘੱਟ ਮੌਤਾਂ ਪਿੱਛੇ ਹੈ ਇਹ ਵਜ੍ਹਾ
ਆਸਟ੍ਰੇਲੀਆ 'ਚ ਕੋਵਿਡ-19 ਦਾ ਪ੍ਰਕੋਪ ਜਾਰੀ, ਇੱਕ ਦਿਨ 'ਚ 11,264 ਕੇਸ ਦਰਜ
NEXT STORY