ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਵਿੱਚ ਕੋਵਿਡ-19 ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ 11,000 ਤੋਂ ਵਧੇਰੇ ਨਵੇਂ ਕੇਸਾਂ ਦੇ ਵਾਧੇ ਨਾਲ ਇਹ ਗਿਣਤੀ ਸਿਖਰ 'ਤੇ ਪਹੁੰਚ ਗਈ ਹੈ। ਉੱਥੇ ਪੂਰੇ ਆਸਟ੍ਰੇਲੀਆ ਵਿੱਚ ਕੋਵਿਡ ਕੇਸਾਂ ਦੇ ਕੁੱਲ ਅੰਕੜਿਆਂ ਦੇ ਸਾਰ ਮੁਤਾਬਕ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਦੇਸ਼ ਵਿੱਚ ਕੁੱਲ ਮਿਲਾ ਕੇ 10,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ ਦੇ 2 ਰਾਜਾਂ 'ਚ ਰਿਕਾਰਡ ਕੋਵਿਡ ਕੇਸ ਦਰਜ
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ 252 ਕੇਸ, ਨਿਊ ਸਾਊਥ ਵੇਲਜ 6,062 ਕੇਸ ਅਤੇ ਇੱਕ ਮੌਤ, ਨਾਰਦਨ ਟੈਰੇਟਰੀ 16 ਕੇਸ, ਕੁਈਨਜ਼ਲੈਂਡ 1,158 ਕੇਸ, ਸਾਊਥ ਆਸਟ੍ਰੇਲੀਆ 995 ਕੇਸ, ਤਸਮਾਨੀਆ 43 ਕੇਸ, ਵਿਕਟੋਰੀਆ 2,738 ਕੇਸ ਅਤੇ ਚਾਰ ਮੌਤਾਂ, ਵੈਸਟਰਨ ਆਸਟ੍ਰੇਲੀਆ ਵਿੱਚ ਕੋਈ ਸਥਾਨਕ ਤੌਰ 'ਤੇ ਕੇਸ ਨਹੀਂ ਪਰ ਤਿੰਨ ਇਕਾਤਵਾਸ ਵਿੱਚ ਹਨ, ਇਸ ਨਾਲ ਕੁੱਲ ਮਿਲਾ ਕੇ ਇੱਕ ਦਿਨ ਵਿੱਚ ਦਰਜ ਕੇਸਾਂ ਦੀ ਗਿਣਤੀ 11,264 'ਤੇ ਪਹੁੰਚ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਓਮੀਕਰੋਨ : ਈਰਾਨ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਅਫ਼ਗਾਨ ਇਸਲਾਮ ਕਲਾ ਬੰਦਰਗਾਹ ’ਤੇ ਫਸੇ
NEXT STORY