ਇਸਲਾਮਾਬਾਦ(ਬਿਊਰੋ)—ਪਾਕਿਸਤਾਨ 'ਚ 6 ਸਾਲਾ ਨਾਬਾਲਗ ਕੁੜੀ ਲਈ ਨਿਆਂ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਨਾਲ 1 ਸ਼ਖਸ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਨਾਬਾਲਗ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਕ ਰਿਪੋਰਟ ਮੁਤਾਬਕ, ਐਤਵਾਰ ਤੋਂ ਲਾਪਤਾ ਕੁੜੀ ਦੀ ਲਾਸ਼ ਸ਼ਹਿਰ ਦੇ ਮਾਂਘੋਪੀਰ ਇਲਾਕੇ ਵਿਚ ਝਾੜੀਆਂ ਵਿਚੋਂ ਸੋਮਵਾਰ ਰਾਤ ਨੂੰ ਬਰਾਮਦ ਕੀਤੀ ਗਈ। ਮੰਗਲਵਾਰ ਨੂੰ ਉਸ ਦੀ ਪਛਾਂਣ ਬਲੂਚ ਇਲਾਕੇ ਓਰੰਗੀ ਟਾਊਨ ਨਿਵਾਸੀ ਦੇ ਰੂਪ ਵਿਚ ਹੋਈ। ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਗਲਾ ਘੁੱਟ ਕੇ ਉਸ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਹੋਇਆ ਸੀ।
ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਕੁੜੀ ਦੀ ਲਾਸ਼ ਨੂੰ ਓਰੰਗੀ ਸੜਕ 'ਤੇ ਰੱਖ ਕੇ ਅਧਿਕਾਰੀਆਂ ਤੋਂ ਘਟਨਾ ਦੀ ਜਾਂਚ ਅਤੇ ਇਸ ਘਿਣੌਨੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਗੁੱਸੇ ਵਿਚ ਆਏ ਲੋਕਾਂ ਨੇ ਪੁਲਸ 'ਤੇ ਪੱਥਰਾਅ ਕੀਤਾ ਅਤੇ ਪੁਲਸ ਨੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕੀਤੀ ਦਿੱਤੀ, ਜਿਸ ਤੋਂ ਬਾਅਦ ਹਿੰਸਾ ਹੋਈ। ਪੁਲਸ ਨੇ ਲਾਠੀਚਾਰਜ ਅਤੇ ਹਵਾਈ ਫਾਇਰਿੰਗ ਕੀਤੀ, ਜਿਸ ਨਾਲ 2 ਪ੍ਰਦਰਸ਼ਨਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿੱਥੇ ਹਸਪਤਾਲ ਵਿਚ ਇਲਾਜ ਦੌਰਨ ਅੱਬਦੁਲ ਰਹਿਮਾਨ ਨਾਂ ਦੇ ਸ਼ਖਸ ਦੀ ਮੌਤ ਹੋ ਗਈ। ਪ੍ਰਦਰਸ਼ਨ ਦੌਰਾਨ ਇਲਾਕੇ ਵਿਚ ਆਵਾਜਾਈ ਬੰਦ ਰਹੀ।
ਇਕ ਰਿਪੋਰਟ ਮੁਤਾਬਕ ਇਕ ਪੁਲਸ ਸੁਪਰੀਟੇਨਡੈਂਟ ਅਤੇ 2 ਥਾਣਾ ਅਧਿਕਾਰੀਆਂ ਸਮੇਤ 10 ਪੁਲਸ ਕਰਮਚਾਰੀ ਇਸ ਝੜਪ ਵਿਚ ਜ਼ਖਮੀ ਹੋਏ ਹਨ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਕੁੜੀ ਨਾਲ ਜ਼ੁਲਮ ਹੋਇਆ ਹੈ ਅਤੇ ਸਰੀਰ 'ਤੇ ਜ਼ਖਮ ਦੇ ਨਿਸ਼ਾਨ ਵੀ ਸਨ। ਉਥੇ ਹੀ ਉਸ ਬੱਚੀ ਉਸ ਦੇ ਪਰਿਵਾਰ ਨੇ 3 ਲੋਕਾਂ ਨੇ ਸ਼ੱਕ ਜਤਾਇਆ ਹੈ, ਜਿਨ੍ਹਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਭਾਰਤ ਵਿਚ ਵੀ ਨਾਬਾਲਗਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਦੀ ਵਜ੍ਹਾ ਨਾਲ ਕਈ ਥਾਵਾਂ 'ਤੇ ਲੋਕ ਕਾਫੀ ਗੁੱਸੇ ਵਿਚ ਹਨ। ਕਠੂਆ ਅਤੇ ਉਨਾਵ ਗੈਂਗਰੇਪ ਦੀਆਂ ਘਟਨਾਵਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਠੂਆ ਵਿਚ ਇਕ ਪਾਸੇ ਨਾਬਾਲਗ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਕੁੱਝ ਲੋਕ ਦੋਸ਼ੀਆਂ ਦੇ ਪੱਖ ਵਿਚ ਸੜਕਾਂ 'ਤੇ ਉਤਰ ਰਹੇ ਹਨ।
ਅਮਰੀਕਾ ਦੀ ਸਾਬਕਾ ਫਸਟ ਲੇਡੀ ਬਾਰਬਰਾ ਬੁਸ਼ ਦਾ ਦਿਹਾਂਤ
NEXT STORY