ਜੈਨੇਵਾ (ਬਿਊਰੋ)— ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਦੇ ਦੋਹਰੇ ਰਵੱਈਏ ਨੂੰ ਲੈ ਕੇ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਇਕ ਵਾਰੀ ਫਿਰ ਉਸ 'ਤੇ ਹਮਲਾ ਕੀਤਾ ਹੈ। ਭਾਰਤ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਅੱਤਵਾਦ ਦਾ ਮੁੱਖ ਸਰੋਤ ਪਾਕਿਸਤਾਨ ਹੈ। ਪਾਕਿਸਤਾਨੀ ਬਿਆਨ 'ਤੇ ਆਪਣੇ ਜਵਾਬ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਭਾਰਤ ਨੇ ਇਹ ਗੱਲ ਕਹੀ। ਭਾਰਤ ਵੱਲੋਂ ਕਿਹਾ ਗਿਆ,''ਇਹ ਬਹੁਤ ਅਫੋਸਸ ਦੀ ਗੱਲ ਹੈ ਕਿ ਪਾਕਿਸਤਾਨ ਨੇ ਇਕ ਵਾਰੀ ਫਿਰ ਪਰੀਸ਼ਦ ਦੇ ਕੀਮਤੀ ਸਮੇਂ ਦੀ ਵਰਤੋਂ ਭਾਰਤ 'ਤੇ ਦੋਸ਼ ਲਗਾਉਣ ਵਿਚ ਕੀਤੀ। ਜਦਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚ ਉਸ ਦਾ ਆਪਣਾ ਰਿਕਾਰਡ ਨਿੰਦਾਯੋਗ ਹੈ ਅਤੇ ਅੱਤਵਾਦ ਦੇ ਪ੍ਰਮੁੱਖ ਸਰੋਤ ਦੇ ਤੌਰ 'ਤੇ ਇਸ ਦੇ ਸ਼ੱਕੀ ਇਤਿਹਾਸ ਤੋਂ ਕੋਈ ਵੀ ਅਣਜਾਣ ਨਹੀਂ ਹੈ।''
ਭਾਰਤ ਨੇ ਇਸ ਦੌਰਾਨ ਬਲੋਚਿਸਤਾਨ, ਖੈਬਰ ਪਖਤੂਨਖਵਾ ਅਤੇ ਸਿੰਧ ਵਿਚ ਮਾਸੂਮ ਨਾਗਰਿਕਾਂ 'ਤੇ ਪਾਕਿਸਤਾਨੀ ਫੌਜ ਦੇ ਅੱਤਿਆਚਾਰਾਂ ਦਾ ਮੁੱਦਾ ਵੀ ਉਠਾਇਆ। ਭਾਰਤ ਨੇ ਕਿਹਾ,''ਇੱਥੇ ਲੋਕ ਰੋਜ਼ਾਨਾ ਅਗਵਾ ਹੁੰਦੇ ਹਨ ਅਤੇ ਮਾਰੇ ਜਾਂਦੇ ਹਨ। ਮੌਜੂਦਾ ਅਤੇ ਬੀਤੇ ਸਮੇਂ ਵਿਚ ਫੌਜ ਨਾਲ ਹੋਏ ਸੰਘਰਸ਼ ਕਾਰਨ ਉੱਤਰੀ-ਪੱਛਮੀ ਪਾਕਿਸਤਾਨ ਵਿਚ 10 ਲੱਖ ਤੋਂ ਜ਼ਿਆਦਾ ਲੋਕ ਵਿਸਥਾਪਿਤ ਹੋਏ ਹਨ। ਔਰਤਾਂ ਅਤੇ ਬੱਚੀਆਂ, ਖਾਸ ਤੌਰ 'ਤੇ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾਏ ਜਾਂਦੇ ਹਨ। ਘੱਟ ਗਿਣਤੀ ਭਾਈਚਾਰੇ 'ਤੇ ਅੱਤਿਆਚਾਰ ਹੋ ਰਹੇ ਹਨ। ਇਸ ਵਿਚ ਈਸ਼ਨਿੰਦਾ ਕਾਨੂੰਨ ਦੇ ਤਹਿਤ ਸਜ਼ਾ ਦੇਣਾ ਵੀ ਸਾਮਲ ਹੈ।'' ਭਾਰਤ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਪਾਕਿਸਤਾਨ ਲਗਾਤਾਰ ਸੀਮਾ-ਪਾਰ ਅੱਤਵਾਦ ਨੂੰ ਸਮਰਥਨ ਦੇ ਰਿਹਾ ਹੈ ਅਤੇ ਜੰਮੂ-ਕਸ਼ਮੀਰ ਰਾਜ ਵਿਚ ਆਪਣੀ ਇੱਛਾਵਾਂ ਨੂੰ ਅੰਜ਼ਾਮ ਦੇਣਾ ਚਾਹੁੰਦਾ ਹੈ, ਜੋ ਕਿ ਭਾਰਤ ਦਾ ਇਕ ਹਿੱਸਾ ਹੈ।'' ਭਾਰਤ ਨੇ ਕਿਹਾ,''ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਆੜ ਵਿਚ ਅੱਤਵਾਦ ਦੇ ਮੁੱਦੇ ਦੀ ਨੀਤੀ 'ਤੇ ਚੱਲ ਰਿਹਾ ਹੈ। ਅਸੀਂ ਪਾਕਿਸਤਾਨੀ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਉਹ ਕਾਰਵਾਈ ਕਰੇ ਅਤੇ ਸਾਲ 2008 ਦੇ ਮੁੰਬਈ ਹਮਲੇ ਅਤੇ ਸਾਲ 2016 ਦੇ ਪਠਾਨਕੋਟ-ਉਰੀ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਨੂੰ ਸਜ਼ਾ ਦਵਾਏ।''
ਆਸਟ੍ਰੇਲੀਆ 'ਚ ਰਹਿੰਦੇ ਪਰਿਵਾਰ 'ਤੇ ਮੰਡਰਾਈਆਂ ਮੁਸੀਬਤਾਂ, ਮਦਦ ਲਈ ਅੱਗੇ ਆਏ ਲੋਕ
NEXT STORY