ਇਸਲਾਮਾਬਾਦ (ਬਿਊਰੋ): ਮਹਾਮਾਰੀ ਦੇ ਇਸ ਦੌਰ ਵਿਚ ਪਾਕਿਸਤਾਨ ਵਿਚ ਸ਼ਰਾਬ ਦੀ ਕਾਲਾਬਾਜ਼ਾਰੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਕ ਦੋ ਤੋਂ 3 ਗੁਣਾ ਕੀਮਤ ਚੁਕਾਉਣ ਲਈ ਤਿਆਰ ਹਨ। ਕਾਲਾਬਾਜ਼ਾਰੀ ਕਰਨ ਵਾਲੇ ਵੱਡੇ-ਵੱਡੇ ਬ੍ਰਾਂਡ ਦੀ ਸ਼ਰਾਬ ਵਿਚ ਪਾਣੀ ਤੱਕ ਮਿਲਾ ਕੇ ਵੇਚ ਰਹੇ ਹਨ। ਡਾਇਚੇ ਵੇਲੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਮੁਸਲਿਮਾਂ ਲਈ ਸ਼ਰਾਬ ਪੀਣ 'ਤੇ ਅਧਿਕਾਰਤ ਤੌਰ 'ਤੇ ਪਾਬੰਦੀ ਹੈ ਪਰ ਇਕ ਵੱਡੀ ਆਬਾਦੀ ਅਜਿਹੀ ਵੀ ਹੈ ਜੋ ਇਹਨਾਂ ਪਾਬੰਦੀਆਂ ਦੀ ਅਣਦੇਖੀ ਕਰ ਕੇ ਸ਼ਰਾਬ ਦੀ ਵਰਤੋਂ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਈਰਾਨ ਨੇ 224 ਪਾਕਿ ਨਾਗਰਿਕ ਭੇਜੇ ਵਾਪਸ
ਦੱਖਣੀ ਸਿੰਧ ਸੂਬੇ ਵਿਚ ਗੈਰ ਮੁਸਲਿਮ ਗਾਹਕਾਂ ਲਈ ਸ਼ਰਾਬ ਦੀਆਂ ਦੁਕਾਨਾਂ ਹਨ। ਕਰਾਚੀ ਵਿਚ ਅਜਿਹੀ ਹੀ ਇਕ ਦੁਕਾਨ 'ਤੇ ਕੰਮ ਕਰਨ ਵਾਲੇ ਹਿੰਦੂ ਨੌਜਵਾਨ ਰਾਹੁਲ ਦੱਸਦੇ ਹਨ ਕਿ ਉਹ ਉਹਨਾਂ ਸਾਰਿਆਂ ਨੂੰ ਸ਼ਰਾਬ ਦਿੰਦੇ ਹਨ ਜੋ ਉਹਨਾਂ ਨੂੰ ਪੈਸੇ ਦਿੰਦੇ ਹਨ। ਉਹ ਦੱਸਦੇ ਹਨ ਕਿ ਹਿੰਦੂ, ਮੁਸਲਿਮ, ਈਸਾਈ ਕਈ ਲੋਕ ਸ਼ਰਾਬ ਪੀਂਦੇ ਹਨ। ਰਾਹੁਲ ਮੁਤਾਬਕ, ਮੈਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਪੀਣ ਵਾਲੇ ਦਾ ਧਰਮ ਕੀ ਹੈ। ਭਾਵੇਂਕਿ ਰਾਹੁਲ ਇਹ ਵੀ ਮੰਨਦਾ ਹੈ ਕਿ ਸਾਵਧਾਨ ਰਹਿਣਾ ਜ਼ਰੂਰੀ ਹੈ। ਰਾਹੁਲ ਹਰ ਮਹੀਨੇ 50 ਹਜ਼ਾਰ ਰੁਪਏ ਤੱਕ ਕਮਾ ਲੈਂਦਾ ਹੈ। ਇਹ ਉਸ ਦੀ ਪਿਛਲੀ ਕਮਾਈ ਨਾਲੋਂ ਕਾਫੀ ਜ਼ਿਆਦਾ ਹੈ। ਪਹਿਲਾਂ ਉਹ ਕੱਪੜਾ ਫੈਕਟਰੀ ਵਿਚ ਮਜ਼ਦੂਰ ਸੀ।
ਪੜ੍ਹੋ ਇਹ ਅਹਿਮ ਖਬਰ - ਹੁਣ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਉਡਾਣਾਂ 'ਤੇ ਲਾਈ ਰੋਕ, ਜਾਰੀ ਕੀਤੇ ਇਹ ਨਿਰਦੇਸ਼
ਇਸਲਾਮਾਬਾਦ ਦੇ ਉਮਰ ਨੇ ਦੱਸਿਆ ਕਿ ਪਹਿਲਾਂ ਉਹ ਕਦੇ-ਕਦੇ ਹੀ ਸ਼ਰਾਬ ਪੀਂਦਾ ਸੀ ਪਰ ਹੁਣ ਰੋਜ਼ ਪੀਂਦਾ ਹੈ। ਸ਼ਰਾਬ ਕਾਰਨ ਉਸ ਨੂੰ ਚਿੰਤਾਵਾਂ ਨਾਲ ਨਜਿੱਠਣ ਵਿਚ ਮਦਦ ਮਿਲਦੀ ਹੈ। 38 ਸਾਲਾ ਪੱਤਰਕਾਰ ਹੀਰਾ ਨੇ ਦੱਸਿਆ ਕਿ ਉਹਨਾਂ ਨੇ ਵ੍ਹਿਸਕੀ ਦੀ ਬੋਤਲ ਤਿੰਨ ਗੁਣਾ ਮਹਿੰਗੀ ਖਰੀਦੀ ਪਰ ਉਸ ਵਿਚ ਪਾਣੀ ਮਿਲਿਆ ਹੋਇਆ ਸੀ। ਅਜਿਹਾ ਕੋਈ ਹੋਰ ਲੋਕਾਂ ਦੇ ਨਾਲ ਵੀ ਹੋਇਆ। ਇੱਥੇ ਦੱਸ ਦਈਏ ਕਿ ਪਾਕਸਿਤਾਨ ਵਿਚ 1977 ਵਿਚ ਜ਼ੁਲਫਿਕਾਰ ਅਲੀ ਭੁੱਟੋ ਦੀ ਸਰਕਾਰ ਨੇ ਸ਼ਰਾਬਬੰਦੀ ਕਾਨੂੰਨ ਬਣਾਇਆਸੀ। ਭਾਵੇਂਕਿ ਬਾਰ ਅਤੇ ਕਲੱਬਾਂ ਨੂੰ ਕੁਝ ਛੋਟ ਦਿੱਤੀ ਗਈ ਸੀ। ਬਾਅਦ ਵਿਚ 1979 ਵਿਚ ਜਨਰਲ ਜੀਆ-ਉਲ-ਹੱਕ ਨੇ ਸ਼ਰਾਬ ਨੂੰ ਗੈਰ-ਇਸਲਾਮਿਕ ਘੋਸ਼ਿਤ ਕਰਦਿਆਂ ਇਸ ਕਾਨੂੰਨ ਨੂੰ ਹੋਰ ਸਖ਼ਤ ਬਣਾ ਦਿੱਤਾ।
ਨੋਟ- ਪਾਕਿਸਤਾਨ ਵਿਚ ਮਹਾਮਾਰੀ ਦੌਰਾਨ 3 ਗੁਣਾ ਵਧੀ ਸ਼ਰਾਬ ਦੀ ਕੀਮਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਉਡਾਣਾਂ 'ਤੇ ਲਾਈ ਰੋਕ, ਜਾਰੀ ਕੀਤੇ ਇਹ ਨਿਰਦੇਸ਼
NEXT STORY