ਤੇਹਰਾਨ (ਬਿਊਰੋ): ਈਰਾਨ ਨੇ ਦੇਸ਼ ਵਿਚ ਰਹਿ ਰਹੇ 224 ਪਾਕਿਸਤਾਨੀ ਨਾਗਰਿਕਾਂ ਨੂੰ ਵੈਧ ਯਾਤਰਾ ਦਸਤਾਵੇਜ਼ ਨਾ ਹੋਣ ਕਾਰਨ ਵਾਪਸ ਭੇਜ ਦਿੱਤਾ। ਇਹਨਾਂ ਪਾਕਿਸਤਾਨੀ ਨਾਗਰਿਕਾਂ ਨੂੰ ਈਰਾਨ ਦੀਆਂ ਏਜੰਸੀਆਂ ਨੇ ਦੇਸ਼ ਦੇ ਵਿਭਿੰਨ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਲੋਕਾਂ ਨੂੰ ਪਾਕਿਸਤਾਨ ਦੇ ਚਗਾਈ ਜ਼ਿਲ੍ਹੇ ਨਾਲ ਲੱਗਣ ਵਾਲੇ ਤਾਫਤਾਨ ਸਰਹੱਦ ਗੇਟ 'ਤੇ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਸੌਂਪਿਆ ਗਿਆ।
ਪੜ੍ਹੋ ਇਹ ਅਹਿਮ ਖਬਰ- 'ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ' ਸੰਬੰਧੀ ਆਸਟ੍ਰੇਲੀਆਈ ਮੀਡੀਆ ਰਿਪੋਰਟ ਦੀ ਕੀਤੀ ਗਈ ਨਿੰਦਾ
ਬਾਅਦ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਇਹਨਾਂ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਏਜੰਸੀ ਹੁਣ ਇਹਨਾਂ ਲੋਕਾਂ ਤੋਂ ਪੁੱਛਗਿੱਛ ਕਰੇਗੀ।ਡਾਨ ਅਖ਼ਬਾਰ ਮੁਤਾਬਕ ਇਹ ਲੋਕ ਤੁਰਕੀ ਅਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਵਿਚ ਬਿਹਤਰ ਨੌਕਰੀ ਪਾਉਣ ਲਈ ਸਰਹੱਦ ਪਾਰ ਕਰ ਕੇ ਈਰਾਨ ਗਏ ਸਨ ਅਤੇ ਉੱਥੋਂ ਤੋਂ ਇਹਨਾਂ ਦਾ ਇਰਾਦਾ ਯੂਰਪ ਜਾਣ ਦਾ ਸੀ।
ਪਾਕਿਸਤਾਨ ਵਾਪਸ ਭੇਜੇ ਗਏ ਲੋਕਾਂ ਵਿਚ 194 ਪੰਜਾਬ ਤੋਂ, 15 ਖੈਬਰ ਪਖਤੂਨਖਵਾ ਤੋਂ, 8 ਮਕਬੂਜ਼ਾ ਕਸ਼ਮੀਰ ਤੋਂ, 5 ਬਲੋਚਿਸਤਾਨ ਤੋਂ ਅਤੇ 2 ਸਿੰਧ ਤੋਂ ਹਨ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਈਰਾਨ ਨੇ 203 ਹੋਰ ਲੋਕਾਂ ਨੂੰ ਫੜ ਕੇ ਪਾਕਿਸਤਾਨ ਭੇਜਿਆ ਸੀ।ਉਹਨਾਂ ਨੂੰ ਵੀ ਸਹਿਦਾਰੀ ਗੇਟ ਜ਼ਰੀਏ ਪਾਕਿਸਤਾਨ ਭੇਜਿਆ ਗਿਆ ਸੀ।
ਨੋਟ- ਈਰਾਨ ਨੇ 224 ਪਾਕਿ ਨਾਗਰਿਕ ਭੇਜੇ ਵਾਪਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ' ਸੰਬੰਧੀ ਆਸਟ੍ਰੇਲੀਆਈ ਮੀਡੀਆ ਰਿਪੋਰਟ ਦੀ ਕੀਤੀ ਗਈ ਨਿੰਦਾ
NEXT STORY