ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਕੋਰੀਡੋਰ ਨੇੜੇ ਨੁੱਲਾਹ ਡੇਕ ਤੋਂ ਭਾਰਤ ਦਾ ਬਣਿਆ ਐਂਟੀ-ਟੈਂਕ ਮਾਈਨ ਬਰਾਮਦ ਕੀਤਾ ਹੈ। ਜ਼ਿਲਾ ਸਿਵਲ ਸੁਰੱਖਿਆ ਅਧਿਕਾਰੀ (ਨਾਰੋਵਾਲ) ਮੁਹੰਮਦ ਆਸਿਮ ਵਾਹਲਾ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ,''ਨੁੱਲਾਹ ਡੇਕ ਤੋਂ ਰੇਤ ਕੱਢ ਰਹੇ ਮਜ਼ਦੂਰਾਂ ਨੂੰ 14 ਪੌਂਡ ਦਾ ਐਂਟੀ-ਟੈਂਕ ਮਾਈਨ ਮਿਲਿਆ, ਜਿਸ ਮਗਰੋਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਈਨ ਨੂੰ ਕਿਰਿਆਹੀਣ (defuse) ਕਰਨ ਲਈ ਬੰਬ ਰੋਧਕ ਦਸਤੇ ਨੂੰ ਬੁਲਾਇਆ।'' ਇੱਥੇ ਦੱਸ ਦਈਏ ਕਿ ਨੁੱਲਾਹ ਡੇਕ ਲਾਹੌਰ ਤੋਂ 125 ਕਿਲੋਮੀਟਰ ਦੂਰ ਹੈ।
ਫਿਨਲੈਂਡ ਦੀ ਕੌਮੀ ਹਾਕੀ ਟੀਮ 'ਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
NEXT STORY