ਲਾਹੌਰ (ਭਾਸ਼ਾ): ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਅਵਾ (ਜੇ.ਯੂ.ਡੀ.) ਦੇ ਬੁਲਾਰੇ ਯਾਹੀਆ ਮੁਜਾਹਿਦ ਨੂੰ ਅੱਤਵਾਦ ਦੇ ਵਿੱਤਪੋਸ਼ਣ ਦੇ ਮਾਮਲੇ ਵਿਚ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅੱਤਵਾਦੀ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਅੱਤਵਾਦ ਦੇ ਵਿੱਤਪੋਸ਼ਣ ਦੇ ਮਾਮਲਿਆਂ ਵਿਚ ਪਿਛਲੇ ਮਹੀਨੇ ਮੁਜਾਹਿਦ ਨੂੰ 32 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਮੁਜਾਹਿਦ ਦੇ ਇਲਾਵਾ ਏ.ਟੀ.ਸੀ. ਲਾਹੌਰ ਨੇ ਬੁੱਧਵਾਰ ਨੂੰ ਜੇ.ਯੂ.ਡੀ. ਦੇ ਨੇਤਾ ਜ਼ਫਰ ਇਕਬਾਲ ਨੂੰ 15 ਸਾਲ ਅਤੇ ਜੇ.ਯੂ.ਡੀ. ਮੁਖੀ ਹਾਫਿਜ਼ ਸਈਦ ਦੇ ਰਿਸ਼ਤੇਦਾਰ ਪ੍ਰੋਫੈਸਰ ਹਾਫਿਜ਼ ਅਬਦੁੱਲ ਰਹਿਮਾਨ ਮੱਕੀ ਨੂੰ 6 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ, ਏ.ਟੀ.ਸੀ. ਲਾਹੌਰ ਨੇ ਇਸ ਤਰ੍ਹਾਂ ਦੇ ਤਿੰਨ ਮਾਮਲਿਆਂ ਵਿਚ ਇਕਬਾਲ ਨੂੰ 26 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ।
ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਏਯਾਜ਼ ਅਹਿਮਦ ਬਤਰ ਨੇ ਅੱਤਵਾਦ ਵਿਰੋਧੀ ਕਾਨੂੰਨ 1997 ਦੇ ਵਿਭਿੰਨ ਪ੍ਰਬੰਧਾਂ ਦੇ ਤਹਿਤ 2019 ਵਿਚ ਦਰਜ ਐੱਫ.ਆਈ.ਆਰ. ਦੇ ਮਾਮਲੇ ਵਿਚ ਸਜ਼ਾ ਸੁਣਾਈ। ਜੱਜ ਨੇ ਜਦੋਂ ਸਜ਼ਾ ਸੁਣਾਈ, ਉਸ ਸਮੇਂ ਤਿੰਨੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ। ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਵਿਭਿੰਨ ਮਾਮਲਿਆਂ ਵਿਚ ਸਈਦ ਸਮੇਤ ਜੇ.ਯੂ.ਡੀ. ਦੇ ਨੇਤਾਵਾਂ ਦੇ ਖਿਲਾਫ਼ 41 ਐੱਫ.ਆਈ.ਆਰ. ਦਰਜ ਕੀਤੀਆਂ ਸਨ। ਹੇਠਲੀ ਅਦਾਲਤ ਇਹਨਾਂ ਵਿਚੋਂ 25 ਮਾਮਲਿਆਂ ਵਿਚ ਸਜ਼ਾ ਸੁਣਾ ਚੁੱਕੀ ਹੈ। ਅੱਤਵਾਦ ਵਿਰੋਧੀ ਅਦਾਲਤ ਅੱਤਵਾਦ ਵਿਰੋਧੀ ਕਾਨੂੰਨ 1997 ਦੀਆਂ ਧਾਰਾਵਾਂ ਦੇ ਤਹਿਤ ਸਈਦ ਨੂੰ ਚਾਰ ਮਾਮਲਿਆਂ ਵਿਚ 21 ਸਾਲ ਜੇਲ੍ਹ ਦੀ ਸਜ਼ਾ ਸੁਣਾ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਪੰਜਾਬੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ, ਕੀਤਾ ਗਿਆ ਰੋਸ ਪ੍ਰਦਰਸ਼ਨ
ਸਈਦ ਦੀ ਅਗਵਾਈ ਵਾਲਾ ਜੇ.ਯੂ.ਡੀ., ਲਸ਼ਕਰ-ਏ-ਤੋਇਬਾ ਦਾ ਮਾਸਕ ਸੰਗਠਨ ਹੈ। ਮੁੰਬਈ ਵਿਚ 2008 ਵਿਚ ਅੱਤਵਾਦੀ ਹਮਲੇ ਵਿਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਦੇ ਲਈ ਲਸ਼ਕਰ-ਏ-ਤੋਇਬਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਮਰੀਕਾ ਨੇ ਸਈਦ ਦਾ ਨਾਮ ਅੱਤਵਾਦੀਆਂ ਦੀ ਸੂਚੀ ਵਿਚ ਪਾਇਆ ਹੋਇਆ ਹੈ ਅਤੇ 2012 ਤੋਂ ਹੀ ਉਸ 'ਤੇ 1 ਕਰੋੜ ਦਾ ਇਨਾਮ ਘੋਸ਼ਿਤ ਹੈ।
ਨੋਟ- ਜਮਾਤ-ਉਦ-ਦਾਅਵਾ ਦੇ ਬੁਲਾਰੇ ਨੇ 15 ਸਾਲ ਦੀ ਜੇਲ੍ਹ ਹੋਣ ਸੰਬੰਧੀ ਦੱਸੋ ਆਪਣੀ ਰਾਏ।
ਅਮਰੀਕਾ ਨੇ ਵੈਨਜ਼ੁਏਲਾ ਇੰਟਰਨੈੱਟ 'ਤੇ ਰੋਕ ਲਗਾਉਣ ਵਾਲੀ ਚੀਨੀ ਫਰਮ 'ਤੇ ਲਗਾਈ ਪਾਬੰਦੀ
NEXT STORY