ਇਸਲਾਮਾਬਾਦ- ਪਾਕਿਸਤਾਨ ਦੇ 'ਚੀਫ ਆਫ ਡਿਫੈਂਸ ਫੋਰਸੇਸ' ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਸਾਊਦੀ ਅਰਬ ਦੇ ਸਰਵਉੱਚ ਨਾਗਰਿਕ ਸਨਮਾਨ 'ਕਿੰਗ ਅਬਦੁੱਲ ਅਜ਼ੀਜ਼ ਮੈਡਲ ਆਫ਼ ਐਕਸੀਲੈਂਸ' ਨਾਲ ਸਨਮਾਨਤ ਕੀਤਾ ਗਿਆ ਹੈ। ਮੁਨੀਰ ਸਾਊਦੀ ਅਰਬ ਦੀ ਅਧਿਕਾਰਤ ਯਾਤਰਾ 'ਤੇ ਹਨ। ਫ਼ੌਜ ਨੇ ਸੋਮਵਾਰ ਨੂੰ ਕਿਹਾ,''ਖਾਦਿਮ-ਅਲ-ਹਰਮੈਨ-ਉਲ-ਸ਼ਰੀਫੈਨ' ਸ਼ਾਹ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਲ ਸਾਊਦ ਵਲੋਂ ਜਾਰੀ ਸ਼ਾਹੀ ਆਦੇਸ਼ ਦੇ ਅਧੀਨ ਫੀਲਡ ਮਾਰਸ਼ਲ ਨੂੰ 'ਕਿੰਗ ਅਬਦੁੱਲ ਅਜ਼ੀਜ਼ ਮੈਡਲ ਆਫ਼ ਐਕਸੀਲੈਂਸ ਕਲਾਸ' ਨਾਲ ਸਨਮਾਨਤ ਕੀਤਾ ਗਿਆ ਹੈ, ਜੋ ਸਾਊਦੀ ਅਰਬ ਦਾ ਸਰਵਉੱਚ ਰਾਸ਼ਟਰੀ ਨਾਗਰਿਕ ਸਨਮਾਨ ਹੈ।''
ਉਸ ਨੇ ਕਿਹਾ ਕਿ ਸਾਊਦੀ ਲੀਡਰਸ਼ਿਪ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਪੇਸ਼ੇਵਰ ਯੋਗਤਾ ਅਤੇ ਰਣਨੀਤਕ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਫੀਲਡ ਮਾਰਸ਼ਲ ਮੁਨੀਰ ਨੇ ਇਸ ਸਨਮਾਨ ਲਈ ਖਾਦਿ-ਅਲ-ਹਰਮੈਨ-ਅਲ-ਸ਼ਰੀਫੈਨ ਅਤੇ ਸਾਊਦੀ ਲੀਡਰਸ਼ਿਪ ਦੇ ਪ੍ਰਤੀ ਧੰਨਵਾਦ ਜ਼ਾਹਰ ਕੀਤਾ ਅਤੇ ਇਸ ਨੂੰ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਅਟੁੱਟ ਸੰਬੰਧਾਂ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਸਾਊਦੀ ਅਰਬ ਦੀ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦੇ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਦੋਹਰਾਇਆ। ਮੁਨੀਰ ਨੇ ਸਾਊਦੀ ਅਰਬ ਦੀ ਅਧਿਕਾਰਤ ਯਾਤਰਾ ਦੌਰਾਨ ਰੱਖਿਆ ਮੰਤਰੀ ਸ਼ਹਿਜ਼ਾਦੇ ਖਾਲਿਦ ਬਿਨ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਲ ਸੌਦ ਨਾਲ ਵੀ ਮੁਲਾਕਾਤ ਕੀਤੀ। ਬੈਠਕ ਦੌਰਾਨ ਦੋਵਾਂ ਪੱਖਾਂ ਨੇ ਖੇਤਰੀ ਸੁਰੱਖਿਆ, ਫ਼ੌਜ ਸਹਿਯੋਗ, ਰਣਨੀਤਕ ਸਹਿਯੋਗ ਅਤੇ ਉਭਰਦੀ ਭੂ-ਰਾਜਨੀਤਕ ਚੁਣੌਤੀਆਂ ਸਮੇਤ ਆਪਸੀ ਹਿੱਤਾਂ ਦੇ ਮਾਮਲਿਆਂ 'ਤੇ ਚਰਚਾ ਕੀਤੀ।
ਪਾਕਿਸਤਾਨ 'ਚ ਜਾਂਚ ਚੌਕੀ 'ਤੇ ਹਮਲੇ 'ਚ ਪੁਲਸ ਮੁਲਾਜ਼ਮ ਦੀ ਮੌਤ, ਦੋ ਹੋਰ ਜ਼ਖਮੀ
NEXT STORY