ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਨੇ ਬੀਤੇ ਦਿਨ ਭਾਵ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਉਸ ਨੂੰ ਅੱਤਵਾਦ ਨੂੰ ਵਿੱਤਪੋਸ਼ਣ ਕਰਨ ਵਾਲੇ ਦੇਸ਼ਾਂ ਦੀ ਨਿਗਰਾਨੀ ਸੂਚੀ ਵਿਚ ਸ਼ਾਮਲ ਕਰਨ ਨੂੰ ਲੈ ਕੇ ਅਮਰੀਕੀ ਅਗਵਾਈ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹੈ। ਪੈਰਿਸ ਸਥਿਤ ਕੌਮਾਂਤਰੀ ਰਜਿਸਟਰਾਰ ਐਫ.ਏ.ਟੀ.ਐਫ ਵੱਲੋਂ ਉਸ ਨੂੰ ਇਸ ਮਾਮਲੇ ਵਿਚ 3 ਮਹੀਨੇ ਦੀ ਮੋਹਲਤ ਮਿਲਣ ਤੋਂ ਬਾਅਦ ਉਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ। ਅੱਤਵਾਦੀਆਂ ਨੂੰ ਧੰਨ ਪਹੁੰਚਾਉਣ ਦੀ ਗਤੀਵਿਧੀਆਂ ਅਤੇ ਮਨੀ ਲਾਂਡਰਿੰਗ 'ਤੇ ਰੋਕ ਲਗਾਉਣ ਲਈ ਕੰਮ ਕਰਨ ਵਾਲੀ ਗਲੋਬਲ ਸੰਸਥਾ 'ਵਿੱਤੀ ਕਾਰਵਾਈ ਟਾਸਕਫੋਰਸ' (ਐਫ.ਏ.ਟੀ.ਐਫ) ਦੀ ਪੈਰਿਸ ਵਿਚ ਬੈਠਕ ਹੋਈ। ਜਾਣਕਾਰੀ ਮੁਤਾਬਕ ਇਹ ਬੈਠਕ ਇਸ ਤਰ੍ਹਾਂ ਦੀਆਂ ਰਿਪੋਰਟਾਂ ਵਿਚਕਾਰ ਹੋਈ ਕਿ ਅਮਰੀਕਾ ਆਪਣੇ ਕੁੱਝ ਯੂਰਪੀ ਸਹਿਯੋਗਆਂ ਨਾਲ ਮਿਲ ਕੇ ਪਾਕਿਸਤਾਨ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨਾ ਚਾਹੁੰਦਾ ਹੈ, ਜੋ ਦੇਸ਼ ਅੱਤਵਾਦ ਨੂੰ ਵਿੱਤੀ ਸਮਰਥਨ ਉਪਲੱਬਧ ਕਰਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ—
ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਸੋਸ਼ਲ ਮੀਡੀਆ 'ਤੇ ਸਵੇਰੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਨੇ ਰੰਗ ਦਿਖਾਇਆ ਅਤੇ ਅਮਰੀਕਾ ਦੀ ਅਗਵਾਈ ਵਿਚ 'ਪਾਕਿਸਤਾਨ ਨੂੰ ਇਸ ਸੂਚੀ ਵਿਚ ਸ਼ਾਮਲ ਕਰਨ ਲਈ ਕੀਤੀ ਗਈ ਕੋਸ਼ਿਸ਼ਾਂ ਨੂੰ ਲੈ ਕੇ ਆਮ ਸਹਿਮਤੀ ਨਹੀਂ ਬਣੀ।'
ਦੋਸਤਾਂ ਦਾ ਸ਼ੁਕਰਗੁਜਾਰ ਹੈ ਪਾਕਿ: ਖਵਾਜਾ ਆਸਿਫ—
ਉਨ੍ਹਾਂ ਨੇ ਟਵੀਟ ਕੀਤਾ ਕਿ ਬੈਠਕ ਵਿਚ 3 ਮਹੀਨੇ ਤੱਕ ਲਈ ਇਸ 'ਤੇ ਰੋਕ ਲਗਾ ਦਿੱਤੀ ਗਈ ਅਤੇ ਏਸ਼ੀਆ ਪ੍ਰਸ਼ਾਂਤ ਸਮੂਹ (ਏ.ਪੀ.ਜੀ) ਨੂੰ ਕਿਹਾ ਗਿਆ ਕਿ 'ਜੂਨ ਵਿਚ ਇਕ ਹੋਰ ਰਿਪੋਰਟ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।' ਆਸਿਫ ਨੇ ਕਿਹਾ ਪਾਕਿਸਤਾਨ 'ਆਪਣੇ ਉਨ੍ਹਾਂ ਦੋਸਤਾਂ ਦਾ ਸ਼ੁਕਰਗੁਜਾਰ ਹੈ, ਜਿਨ੍ਹਾਂ ਨੇ ਮਦਦ ਕੀਤੀ।' ਜਿਸ ਨਾਲ ਪਾਕਿਸਤਾਨ ਨੂੰ ਨਿਗਰਾਨੀ ਸੂਚੀ ਵਿਚ ਪਾਉਣ ਤੋਂ ਬਚਾਇਆ ਜਾ ਸਕਿਆ।
ਪੈਰਿਸ ਵਿਚ ਹੋਈ ਸੀ ਬੈਠਕ—
ਐਫ.ਏ.ਟੀ.ਐਫ ਦੇ ਮੈਂਬਰ ਦੇਸ਼ਾਂ ਦੀ ਇਸ ਹਫਤੇ ਪੈਰਿਸ ਵਿਚ ਬੈਠਕ ਹੋਈ। ਇਸ ਵਿਚ ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਦੀ ਅਗਵਾਈ ਵਿਚ ਪਾਕਿਸਤਾਨ ਨੂੰ ਅੱਤਵਾਦ ਵਿੱਤਪੋਸ਼ਣ ਨਿਯਮਾਂ ਦੇ ਤਹਿਤ ਨਿਗਰਾਨੀ ਸੂਚੀ ਵਾਲੇ ਦੇਸ਼ਾਂ ਵਿਚ ਸ਼ਾਮਲ ਕਰਨ ਲਿਆ ਜਾਵੇਗਾ। ਅਮਰੀਕਾ ਨੂੰ ਬ੍ਰਿਟੇਨ, ਫਰਾਂਸ ਅਤੇ ਜਰਮਨੀ ਦਾ ਸਮਰਥਨ ਪ੍ਰਾਪਤ ਹੈ। ਇਸ ਬੈਠਕ ਵਿਚ ਐਫ.ਏ.ਟੀ.ਐਫ ਦੇ ਗਲੋਬਲ ਨੈਟਵਰਕ ਦੇ 203 ਨਿਆਇਕ ਖੇਤਰਾਂ ਦੇ 700 ਤੋਂ ਜ਼ਿਆਦਾ ਪ੍ਰਤੀਨਿਧੀ ਸ਼ਾਮਲ ਸਨ।
15 ਫੁੱਟ ਲੰਬੇ ਮਗਰਮੱਛ ਦਾ ਸੈਰ ਕਰਨ ਦਾ ਵੀਡੀਓ ਹੋਇਆ ਵਾਇਰਲ
NEXT STORY