ਵਾਸ਼ਿੰਗਟਨ (ਬਿਊਰੋ)— ਅਕਸਰ ਮਗਰਮੱਛ ਜੰਗਲਾਂ ਵਿਚ ਪਾਏ ਜਾਂਦੇ ਹਨ ਪਰ ਚਿੜੀਆ ਘਰ ਵਿਚ ਵੀ ਅਜਿਹੇ ਜੀਵ ਦੇਖਣ ਨੂੰ ਮਿਲਦੇ ਹਨ। ਅਮਰੀਕਾ ਦੇ ਫਲੋਰੀਡਾ ਦੇ ਬੁਫੈਲੋ ਕ੍ਰੀਕ ਗੋਲਫ ਕੋਰਸ ਪਾਰਕ ਵਿਚ ਇਕ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਇਕ ਮਗਰਮੱਛ ਨੂੰ ਪਾਰਕ ਵਿਚ ਸੈਰ ਕਰਦਿਆਂ ਦੇਖਿਆ ਗਿਆ। ਇਸ ਸੰਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਫੇਸਬੁੱਕ ਪੇਜ਼ ਪੋਪ ਗੋਲਫ ਪੋਪ ਗੋਲਫ 'ਤੇ ਸ਼ੇਅਰ ਕੀਤਾ ਗਿਆ ਹੈ। ਹੁਣ ਤਕ ਕਰੀਬ 11 ਹਜ਼ਾਰ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।
ਅਸਲ ਵਿਚ 15 ਫੁੱਟ ਲੰਬਾ ਮਗਰਮੱਛ ਬੁਫੈਲੋ ਕ੍ਰੀਕ ਗੋਲਫ ਕੋਰਸ ਪਾਰਕ ਵਿਚ ਪਹੁੰਚ ਗਿਆ। 0.14 ਮਿੰਟ ਦੇ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਗਰਮੱਛ ਪਾਰਕ ਵਿਚ ਸੈਰ ਕਰ ਰਿਹਾ ਹੈ। ਅਜਿਹਾ ਪਹਿਲੀ ਵਾਰੀ ਨਹੀਂ ਹੋਇਆ ਹੈ ਕਿ ਗੋਲਫ ਕੋਰਸ ਵਿਚ ਕੋਈ ਮਗਰਮੱਛ ਦੇਖਿਆ ਗਿਆ ਹੈ।
Playing through on #8 today at Buffalo Creek Golf Course with a “gallery” following close behind!
Posted by Pope Golf on Wednesday, February 14, 2018
ਟਰੰਪ ਜੂਨੀਅਰ ਦੇ ਭਾਸ਼ਣ ਨਾਲ ਜਾਏਗਾ ਗਲਤ ਸੰਦੇਸ਼: ਡੈਮੋਕ੍ਰੇਟਿਕ ਸੀਨੇਟਰ
NEXT STORY