ਇਸਲਾਮਾਬਾਦ (ਵਾਰਤਾ)- ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ 7,539 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 90 ਹਜ਼ਾਰ ਨੂੰ ਪਾਰ ਕਰ ਗਈ ਹੈ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਅੱਜ ਇਹ ਜਾਣਕਾਰੀ ਦਿੱਤੀ।
ਜੀਓ ਨਿਊਜ਼ ਦੇ ਅਨੁਸਾਰ ਦੇਸ਼ ਵਿਚ ਕੋਵਿਡ -19 ਦੇ ਕੁੱਲ ਮਾਮਲੇ ਵੱਧ ਕੇ 13.93 ਲੱਖ ਹੋ ਗਏ ਹਨ ਅਤੇ ਅਜੇ ਵੀ ਇਸ ਮਹਾਮਾਰੀ ਦੇ 91,854 ਸਰਗਰਮ ਮਾਮਲੇ ਹਨ। NCOC ਦੇ ਅਨੁਸਾਰ, ਅੱਠ ਦਿਨਾਂ ਵਿਚ ਦੇਸ਼ ਵਿਚ ਸੰਕਰਮਣ ਦੀ ਦਰ 10 ਪ੍ਰਤੀਸ਼ਤ ਤੋਂ ਵੱਧ ਗਈ ਹੈ। ਇਸ ਦੌਰਾਨ 25 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 1240 ਮਰੀਜ਼ ਗੰਭੀਰ ਹਾਲਤ ਕਾਰਨ ਹਸਪਤਾਲਾਂ ਵਿਚ ਦਾਖ਼ਲ ਹਨ। ਦੇਸ਼ ਵਿਚ 14 ਅਕਤੂਬਰ 2021 ਤੋਂ ਬਾਅਦ ਤੋਂ ਇਕ ਦਿਨ ਸਭ ਤੋਂ ਵੱਧ 25 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 29,162 ਹੋ ਗਈ ਹੈ।
ਯੂਕਰੇਨ ’ਚ ਨੈਸ਼ਨਲ ਗਾਰਡ ਦੀ ਗੋਲੀਬਾਰੀ, 5 ਦੀ ਮੌਤ ਤੇ 5 ਜ਼ਖ਼ਮੀ
NEXT STORY