ਇਸਲਾਮਾਬਾਦ (ਬਿਊਰੋ): ਅੱਤਵਾਦੀ ਫੰਡਿੰਗ ਦੇ ਦੋ ਮਾਮਲਿਆਂ ਵਿਚ ਸਜ਼ਾ ਹੋਣ ਦੇ ਬਾਵਜੂਦ ਜਮਾਤ-ਉਦ-ਦਾਅਵਾ ਅਤੇ ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫਿਜ਼ ਸਈਦ ਪਾਕਿਸਤਾਨ ਵਿਚ ਵੀ.ਆਈ.ਪੀ. ਸਹੂਲਤਾਂ ਦਾ ਮਜ਼ਾ ਲੈ ਰਿਹਾ ਹੈ। ਮੁੰਬਈ ਹਮਲੇ ਦੇ ਇਸ ਮਾਸਟਰਮਾਈਂਡ ਨੂੰ ਸਜ਼ਾ ਦੇ ਬਾਵਜੂਦ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਸਜ਼ਾ ਸੁਣਾਏ ਜਾਣ ਦੇ ਬਾਅਦ ਇਸ ਅੱਤਵਾਦੀ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਸੀ ਪਰ ਉਹ ਐੱਸ.ਯੂ.ਵੀ. ਵਿਚ ਘੁੰਮ ਰਿਹਾ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਾਹਮਣੇ ਆਈ ਹੈ।
ਬੁੱਧਵਾਰ ਨੂੰ ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਗੈਰ ਕਾਨੂੰਨੀ ਫੰਡਿੰਗ ਮਾਮਲੇ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਆਦੇਸ਼ ਦੇ ਮੁਤਾਬਕ, ਹਾਫਿਜ਼ ਅਤੇ ਉਸ ਦੇ ਅੱਤਵਾਦੀ ਸਾਥੀਆਂ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਸੀ।
ਸਰਕਾਰੀ ਮਹਿਮਾਨ ਹੈ ਹਾਫਿਜ਼
ਹਾਫਿਜ਼ 'ਤੇ ਉਂਝ ਤਾਂ ਪੂਰੀ ਪਾਕਿਸਤਾਨ ਸਰਕਾਰ ਮਿਹਰਬਾਨ ਹੈ ਪਰ ਕਾਊਂਟਰ ਟੈਰੇਰਿਜ਼ਮ ਡਿਪਾਰਟਮੈਟ ਦੇ ਅਫਸਰ ਤਾਂ ਬੇਸ਼ਰਮੀ 'ਤੇ ਉੱਤਰ ਆਏ ਹਨ। ਹਾਫਿਜ਼ ਨੂੰ ਜਿਸ ਜਗ੍ਹਾ ਰੱਖਿਆ ਗਿਆ ਹੈ, ਉੱਥੇ ਹਰ ਉਹ ਸਹੂਲਤ ਉਪਲਬਧ ਹੈ ਜੋ ਇਕ ਵੀ.ਆਈ.ਪੀ. ਦੇ ਲਈ ਜ਼ਰੂਰੀ ਹੁੰਦੀ ਹੈ। ਇੰਨਾ ਹੀ ਨਹੀਂ, ਸੂਤਰ ਦੱਸਦੇ ਹਨ ਕਿ ਹਾਫਿਜ਼ ਆਪਣੀ ਮਰਜ਼ੀ ਦੇ ਮੁਤਾਬਕ, ਐੱਸ.ਯੂ.ਵੀ. ਵਿਚ ਆਪਣੇ ਹਥਿਆਰਬੰਦ ਅੱਤਵਾਦੀ ਸਾਥੀਆਂ ਦੇ ਨਾਲ ਘੁੰਮ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਪਹਿਲਾਂ ਦੀ ਤੁਲਨਾ 'ਚ ਅਮਰੀਕਾ ਨੂੰ ਕਿਤੇ ਜ਼ਿਆਦਾ ਵੰਡਿਆ : ਸਿੱਖ ਨੇਤਾ
ਹਾਫਿਜ਼ ਨੂੰ 17 ਜੁਲਾਈ, 2019 ਵਿਚ ਲਾਹੌਰ ਵਿਚ 50 ਕਿਲੋਮੀਟਰ ਦੂਰ ਕਮੋਕ ਟੋਲ ਪਲਾਜ਼ਾ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਜਾਇਦਾਦ ਵੀ ਜ਼ਬਤ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਹਾਫਿਜ਼ ਸਈਦ ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ। 11 ਸਤੰਬਰ, 2001 ਵਿਚ ਅਮਰੀਕਾ ਦੇ ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਦੇ ਬਾਅਦ ਅਮਰੀਕਾ ਨੇ ਇਸ ਸੰਗਠਨ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਦੀ ਲਿਸਟ ਵਿਚ ਸ਼ਾਮਲ ਕੀਤਾ ਸੀ। 2002 ਵਿਚ ਪਾਕਿਸਤਾਨ ਦੀ ਸਰਕਾਰ ਨੇ ਵੀ ਲਸ਼ਕਰ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਦੇ ਬਾਅਦ ਹਾਫਿਜ਼ ਨੇ ਨਵਾਂ ਸੰਗਠਨ ਜਮਾਤ-ਉਦ-ਦਾਅਵਾ ਬਣਾਇਆ ਸੀ। ਹਣ ਉਹ ਇਸੇ ਸੰਗਠਨ ਨੂੰ ਚੈਰਿਟੀ ਦੱਸ ਕੇ ਅੱਤਵਾਦ ਫੈਲਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਅਵਾ ਦੇ ਬੈਂਕ ਅਕਾਊਂਟ ਮੁੜ ਸ਼ੁਰੂ ਕਰ ਦਿੱਤੇ ਹਨ। ਇਹਨਾਂ ਵਿਚ ਹਾਫਿਜ਼ ਸਈਦ ਵੀ ਸ਼ਾਮਲ ਸੀ।
ਨਿਊਯਾਰਕ 'ਚ ਕੋਰੋਨਾ ਕਾਰਨ ਸਕੂਲ ਬੰਦ, 3 ਲੱਖ ਵਿਦਿਆਰਥੀਆਂ ਨੂੰ ਭੇਜਿਆ ਗਿਆ ਘਰ
NEXT STORY