ਗੁਰਦਾਸਪੁਰ,ਪਾਕਿਸਤਾਨ (ਵਿਨੋਦ): ਪਾਕਿਸਤਾਨ ਦੇ ਸ਼ਹਿਰ ਕਰਾਚੀ ਅਧੀਨ ਪਿੰਡ ਈਸਾ ਨਗਰੀ ’ਚ 10 ਸਾਲਾ ਹਿੰਦੂ ਬੱਚੀ ਨਾਲ ਟਿਊਟਰ ਦੇ ਭਰਾ ਵੱਲੋਂ ਜਬਰ ਜ਼ਿਨਾਹ ਕਰਨ ਦੇ ਵਿਰੋਧ ’ਚ ਹਿੰਦੂ ਫਿਰਕੇ ਦੇ ਲੋਕਾਂ ਨੇ ਮੁਸਲਿਮ ਫਿਰਕੇ ਦੇ ਲੋਕਾਂ ਦੇ ਨਾਲ ਮਿਲ ਕੇ ਪਹਿਲੇ ਤਾਂ ਦੋਸ਼ੀ ਦੇ ਘਰ ’ਤੇ ਹਮਲਾ ਕੀਤਾ ਤੇ ਬਾਅਦ ਵਿਚ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸੜਕ ’ਤੇ ਧਰਨਾ ਦਿੱਤਾ।
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਇਕ 10 ਸਾਲਾ ਹਿੰਦੂ ਬੱਚੀ ਸ਼ਿਵਾਨੀ ਪਿੰਡ ’ਚ ਹੀ ਇਕ ਸਕੂਲ ਅਧਿਆਪਕ ਤੋਂ ਟਿਊਸ਼ਨ ਪੜ੍ਹਦੀ ਸੀ। ਅੱਜ ਸਵੇਰੇ ਲਗਭਗ 8 ਵਜੇ ਉਹ ਘਰ ਤੋਂ ਟਿਊਸ਼ਨ ਪੜ੍ਹਨ ਦੇ ਲਈ ਗਈ, ਤਾਂ ਲਗਭਗ 9 ਵਜੇ ਆਉਣ ’ਤੇ ਟਿਊਟਰ ਦਾ ਭਰਾ ਕਾਸ਼ਮ ਦੀਨ ਉਸ ਨੂੰ ਘਰ ਛੱਡਣ ਦੇ ਬਹਾਨੇ ਆਪਣੇ ਮੋਟਰਸਾਈਕਲ 'ਤੇ ਆਪਣੇ ਘਰ ਲੈ ਗਿਆ ਅਤੇ ਉੱਥੇ ਉਸ ਨਾਲ ਜਬਰਦਸਤੀ ਜਬਰ ਜ਼ਿਨਾਹ ਕੀਤਾ।
ਪੜ੍ਹੋ ਇਹ ਅਹਿਮ ਖਬਰ- ਹੈਵਾਨੀਅਤ! ਬ੍ਰਿਟਿਸ਼ ਕੁੜੀ ਨਾਲ ਵਿਆਹ ਲਈ ਪਾਗਲ ਸਨ ਪਾਕਿ ਦੇ ਦੋ 'ਗੁੰਡੇ', ਮਨ੍ਹਾ ਕੀਤਾ ਤਾਂ ਦਿੱਤੀ ਦਰਦਨਾਕ ਮੌਤ
ਕੁੜੀ ਨੇ ਘਰ ਆ ਕੇ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ। ਜਿਸ ’ਤੇ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਮੁਸਲਿਮ ਫਿਰਕੇ ਦੇ ਲੋਕਾਂ ਨੂੰ ਨਾਲ ਲੈ ਕੇ ਪਹਿਲੇ ਕਾਸ਼ਮ ਦੀਨ ਦੇ ਘਰ ’ਤੇ ਹਮਲਾ ਕਰਕੇ ਤੋੜਭੰਨ ਕੀਤੀ ਪਰ ਕਾਸ਼ਮ ਉਥੋਂ ਭੱਜਣ ’ਚ ਸਫ਼ਲ ਹੋ ਗਿਆ। ਕਾਸ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਹੋਰ ਲੋਕਾਂ ਦੇ ਨਾਲ ਮਿਲ ਕੇ ਮੁੱਖ ਸੜਕ ’ਤੇ ਧਰਨਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਤਾਂ ਆ ਗਈ ਪਰ ਕਾਸ਼ਮ ਦੀਨ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਇਟਲੀ 'ਚ ਦੂਜਾ ਕੋਵਿਡ-19 ਜਾਂਚ ਕੈਂਪ ਬੇਲਾਫਾਰਨੀਆ ਵਿਖੇ 6 ਮਈ ਨੂੰ ਹੋਵੇਗਾ ਆਯੋਜਿਤ
NEXT STORY