ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤੇ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਇਕੋਇਕ ਸਮੱਸਿਆ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਖਤਮ ਹੋਣ ਦੇ ਬਾਅਦ ਭਾਰਤ ਨਾਲ ਸੰਬੰਧ ਸਧਾਰਨ ਹੋ ਜਾਣ ਦੀ ਆਸ ਜ਼ਾਹਰ ਕੀਤੀ। ਇਮਰਾਨ ਨੇ ਚਾਈਨਾ ਇੰਟਰਨੈਸ਼ਨਲ ਕਲਚਰਲ ਕਮਿਊਨੀਕੇਸ਼ਨ ਸੈਂਟਰ ਨੂੰ ਸੰਬੋਧਿਤ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਖੇਤਰ ਵਿਚ ਜਦੋਂ ਤੱਕ ਸ਼ਾਂਤੀ ਅਤੇ ਸਥਿਰਤਾ ਨਹੀਂ ਹੋਵੇਗੀ ਪਾਕਿਸਤਾਨ ਲਈ ਆਰਥਿਕ ਖੁਸ਼ਹਾਲੀ ਮੁਸ਼ਕਲ ਹੈ। ਪਾਕਿਸਤਾਨ ਸਰਕਾਰ ਹਾਲੇ ਇਸੇ ਮੁੱਦੇ 'ਤੇ ਕੰਮ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਇਮਰਾਨ ਦੂਜੇ ਬੈਲਟ ਐਂਡ ਰੋਡ ਫੋਰਮ (ਬੀ.ਆਰ.ਐੱਫ.) ਵਿਚ ਹਿੱਸਾ ਲੈਣ ਲਈ ਚੀਨ ਵਿਚ ਹਨ।
ਇਮਰਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਆਸ ਹੈ ਕਿ ਅਫਗਾਨਿਸਤਾਨ ਵਿਚ ਰਣਨੀਤਕ ਹੱਲ ਸਫਲ ਹੋਵੇਗਾ ਅਤੇ ਯੁੱਧ ਪੀੜਤ ਦੇਸ਼ ਵਿਚ ਸਥਿਰਤਾ ਆਵੇਗੀ। ਪਾਕਿਸਤਾਨ ਦੀ ਇਕ ਸਮਾਚਾਰ ਏਜੰਸੀ ਨੇ ਇਮਰਾਨ ਖਾਨ ਦੇ ਹਵਾਲੇ ਨਾਲ ਕਿਹਾ,''ਅਫਗਾਨਿਸਤਾਨ ਵਿਚ ਜੋ ਕੁਝ ਹੁੰਦਾ ਹੈ ਉਸ ਦਾ ਅਸਰ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿਚ ਹੁੰਦਾ ਹੈ। ਇਸ ਲਈ ਅਸੀਂ ਸ਼ਾਂਤੀਪੂਰਨ ਖੇਤਰ ਲਈ ਕੰਮ ਕਰ ਰਹੇ ਹਾਂ। ਈਰਾਨ ਨਾਲ ਸਾਡੇ ਚੰਗੇ ਸੰਬੰਧ ਹਨ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'' ਇਮਰਾਨ ਨੇ ਕਿਹਾ,''ਹਾਲੇ ਇਕੋਇਕ ਸਮੱਸਿਆ ਭਾਰਤ ਨਾਲ ਸਾਡੇ ਰਿਸ਼ਤੇ ਹਨ ਪਰ ਅਸੀਂ ਆਸ ਕਰਦੇ ਹਾਂ ਕਿ ਭਾਰਤ ਵਿਚ ਚੋਣਾਂ ਦੇ ਬਾਅਦ ਸਾਡੇ ਸੰਬੰਧ ਉਨ੍ਹਾਂ ਨਾਲ ਸਧਾਰਨ ਹੋਣਗੇ।''
ਬੀ.ਆਰ.ਐੱਫ. ਦੀ 3 ਦਿਨੀਂ ਬੈਠਕ ਵਿਚ 37 ਦੇਸ਼ਾਂ ਦੇ ਅਧਿਕਾਰਕ ਪ੍ਰਤੀਨਿਧੀ ਸ਼ਾਮਲ ਹੋਏ। ਇਸ ਬੈਠਕ ਵਿਚ ਸ਼ੀ ਨੇ ਇਸ ਦੋਸ਼ 'ਤੇ ਆਪਣਾ ਬਚਾਅ ਕੀਤਾ ਕਿ ਚੀਨ ਗਰੀਬ ਦੇਸ਼ਾਂ ਨੂੰ ਕਰਜ਼ ਦੇ ਜਾਲ ਵਿਚ ਫਸਾ ਰਿਹਾ ਹੈ। ਸਮਾਰੋਹ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਸੀ.ਪੀ.ਈ.ਸੀ. ਦੀ ਤਾਰੀਫ ਕੀਤੀ।
ਸਾਓ ਪਾਓਲੋ ਫੈਸ਼ਨ ਵੀਕ 'ਚ ਕੈਟਵਾਕ ਦੌਰਾਨ ਪੁਰਸ਼ ਮਾਡਲ ਦੀ ਮੌਤ
NEXT STORY