ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੇ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਲਈ 'ਸਿਹਤ ਇਨਸਾਫ' ਸਿਹਤ ਬੀਮਾ ਕਾਰਡ ਲਾਂਚ ਕੀਤਾ ਸੀ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਇਸਲਾਮਾਬਾਦ ਵਿਚ ਲਾਂਚ ਦੇ ਸੰਬੰਧ ਵਿਚ ਆਯੋਜਿਕ ਇਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਟਰਾਂਸਜੈਂਡਰਾਂ ਨੂੰ ਸਿਹਤ ਬੀਮਾ ਮੁਹੱਈਆ ਕਰਾਉਣ ਦੇ ਵਿਚਾਰ ਨਾਲ ਆਉਣ ਲਈ ਸਰਕਾਰੀ ਟੀਮ ਦੀ ਤਾਰੀਫ ਕੀਤੀ।
ਇਮਰਾਨ ਨੇ ਕਿਹਾ,''ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਇਸ ਗੱਲ ਦਾ ਅਹਿਸਾਸ ਨਹੀਂ ਕਿ ਟਰਾਂਸਜੈਂਡਰਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।'' ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਿਹਤ ਕਾਰਡ ਮੁਹੱਈਆ ਕਰਵਾ ਕੇ ਭਾਈਚਾਰੇ ਦੀ ਜ਼ਿੰਮੇਵਾਰੀ ਲੈਣ ਦਾ ਫੈਸਲਾ ਲਿਆ ਹੈ। ਅਜਿਹਾ ਕਰਨ ਦੇ ਪਿੱਛੇ ਦਾ ਉਦੇਸ਼ ਇਹ ਦੱਸਣਾ ਹੈ ਕਿ ਸਾਡੀ ਸਰਕਾਰ ਤੁਹਾਡੀ ਮਲਕੀਅਤ ਹੈ। ਸਰੋਤਿਆਂ ਵਿਚ ਟਰਾਂਸਜੈਂਡਰ ਭਾਈਚਾਰੇ ਦੇ ਕਈ ਮੈਂਬਰ ਵੀ ਸ਼ਾਮਲ ਸਨ।
ਪ੍ਰੀਮੀਅਰ ਨੇ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਕਰੇਗੀ ਅਤੇ ਉਹਨਾਂ ਵਿਰੁੱਧ ਪ੍ਰਚਲਿਤ ਨਕਰਤਾਮਕ ਦ੍ਰਿਸ਼ਟੀਕੋਣ ਨੂੰ ਖਤਮ ਕਰਨ ਲਈ ਕੰਮ ਕਰੇਗੀ। ਪਾਕਿਸਤਾਨ ਨੇ 2009 ਦੇ ਬਾਅਦ ਤੋਂ ਅਧਿਕਾਰਤ ਤੌਰ 'ਤੇ ਤੀਜੇ ਲਿੰਗ ਨੂੰ ਮਾਨਤਾ ਦਿੱਤੀ। ਡਾਨ ਨਿਊਜ਼ ਦੀ ਇਕ ਸਾਬਕਾ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸਾਲ 2017 ਦੀ ਜਨਗਣਨਾ ਦੇ ਮੁਤਾਬਕ ਪਾਕਿਸਤਾਨ ਵਿਚ 10,418 ਟਰਾਂਸਜੈਂਡਰ ਹਨ। ਪੰਜਾਬ ਸੂਬੇ ਵਿਚ ਟਰਾਂਸਜੈਂਡਰ ਦੇਸ਼ ਦੀ ਆਬਾਦੀ ਦਾ 64.4 ਫੀਸਦੀ ਹਨ, ਜਦਕਿ ਦੂਜੀ ਸਭ ਤੋਂ ਵੱਡੀ ਆਬਾਦੀ ਸਿੰਧ ਵਿਚ ਹੈ ਜੋ 24 ਫੀਸਦੀ ਹੈ।
ਦੁਨੀਆ ਦੇ ਸਭ ਤੋਂ ਉੱਚੇ ਕੰਕਰੀਟ ਪੁਲ ਦਾ ਚੀਨ 'ਚ ਅੱਜ ਹੋਵੇਗਾ ਉਦਘਾਟਨ
NEXT STORY