ਬੀਜਿੰਗ (ਬਿਊਰੋ): ਤਕਲਾਨੋਜੀ ਦੀ ਵਰਤੋਂ ਕਰਦਿਆਂ ਚੀਨ ਨੇ ਦੁਨੀਆ ਦੇ ਸਭ ਤੋਂ ਉੱਚੇ ਕੰਕਰੀਟ ਬ੍ਰਿਜ ਦਾ ਨਿਰਮਾਣ ਕੀਤਾ ਹੈ। ਇਹ ਪੁਲ ਚੀਨ ਨੇ ਪਿੰਗਟਾਂਗ ਅਤੇ ਲੁਓਡਿਯਾਨ ਨਾਮ ਦੀਆਂ ਦੋ ਕਾਊਂਟੀਆਂ ਨੂੰ ਜੋੜਨ ਲਈ ਤਿਆਰ ਕੀਤਾ ਹੈ। ਦੱਖਣ-ਪੱਛਮ ਚੀਨ ਦੇ ਗਿਯਾਝੋਊ ਸੂਬੇ ਵਿਚ ਸਥਿਤ ਇਹਨਾਂ ਦੋਹਾਂ ਪਹਾੜੀ ਖੇਤਰਾਂ ਤੱਕ ਹੁਣ ਆਸਾਨੀ ਨਾਲ ਪਹੁੰਚਿਆ ਜਾ ਸਕੇਗਾ।
2135 ਮੀਟਰ ਲੰਬੇ ਇਸ ਪੁਲ 'ਤੇ ਅੱਜ ਭਾਵ ਮੰਗਲਵਾਰ ਤੋਂ ਆਵਾਜਾਈ ਸ਼ੁਰੂ ਹੋਵੇਗੀ। ਇਸ ਪੁਲ ਨਾਲ ਜੁੜੇ 93 ਕਿਲੋਮੀਟਰ ਲੰਬੇ ਪਿੰਗਟਾਂਗ-ਲੁਓਡਿਯਾਨ ਐਕਸਪ੍ਰੈੱਸਵੇ ਦਾ ਵੀ ਉਦਘਾਟਨ ਹੋਵੇਗਾ। ਐਕਸਪ੍ਰੈੱਸਵੇ ਅਤੇ ਪੁਲ ਬਣਨ ਨਾਲ ਦੋਹਾਂ ਖੇਤਰਾਂ ਦੇ ਵਿਚਲੀ ਦੂਰੀ ਤੈਅ ਕਰਨ ਦਾ ਸਮਾਂ ਢਾਈ ਘੰਟੇ ਤੋਂ ਘੱਟ ਕੇ 1 ਘੰਟਾ ਰਹਿ ਜਾਵੇਗੀ।
ਕਾਓਡੁ ਨਦੀ ਘਾਟੀ ਵਿਚ 332 ਮੀਟਰ ਉੱਪਰ ਬਣਿਆ ਇਹ ਪੁਲ 3 ਟਾਵਰ 'ਤੇ ਖੜ੍ਹਾ ਹੈ। ਇਸ ਦੀ ਉੱਚਾਈ 110 ਮੰਜ਼ਿਲਾ ਇਮਾਰਤ ਦੇ ਬਰਾਬਰ ਹੈ। ਇਸ ਨੂੰ ਬਣਾਉਣ ਵਿਚ 1500 ਕਰੋੜ ਰੁਪਏ ਦੀ ਲਾਗਤ ਆਈ ਹੈ। ਅਸਲ ਵਿਚ ਚੀਨ ਪਹਾੜੀ ਸੂਬਿਆਂ ਦੀ ਗਰੀਬੀ ਦੂਰ ਕਰਨ ਲਈ ਟੂਰਿਜ਼ਮ ਸਹੂਲਤਾਂ ਵਧਾ ਰਿਹਾ ਹੈ। ਇਹ ਪੁਲ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਇਸ 'ਤੇ 2018 ਵਿਚ ਕੰਮ ਸ਼ੁਰੂ ਹੋਇਆ ਸੀ। ਇਸ ਪੁਲ 'ਤੇ ਗੱਡੀ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਦੌੜ ਸਕੇਗੀ।
PM ਬੋਰਿਸ ਜਾਨਸਨ ਲਈ ਬੇਹੱਦ ਖਾਸ ਰਿਹਾ 2019, ਦੇ ਗਿਆ ਇਹ ਸੌਗਾਤ
NEXT STORY